ਪੰਜਾਬ ਨਿਊਜ਼

ਇਕਬਾਲ ਸਿੰਘ ਚੰਨੀ ਨੂੰ ਪੰਜਾਬ ਭਾਜਪਾ ਦਾ ਬੁਲਾਰਾ ਨਿਯੁਕਤ ਕਰਨ ‘ਤੇ ਖੰਨਾ ਹਲਕੇ ਦੇ ਲੋਕਾਂ ਤੇ ਭਾਜਪਾ ਵਰਕਰਾਂ ‘ਚ ਛਾਈ ਖ਼ੁਸ਼ੀ

Published

on

ਖੰਨਾ / ਲੁਧਿਆਣਾ : ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਵਲੋਂ ਇਕਬਾਲ ਸਿੰਘ ਚੰਨੀ ਨੂੰ ਪੰਜਾਬ ਭਾਜਪਾ ਦਾ ਸਪੋਕਸ ਪਰਸਨ ਨਿਯੁਕਤ ਕਰਨ ‘ਤੇ ਖੰਨਾ ਹਲਕੇ ਦੇ ਲੋਕਾਂ ਖ਼ਾਸ ਕਰ ਕੇ ਭਾਜਪਾ ਵਰਕਰਾਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਭਾਜਪਾ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ।

ਸਥਾਨਕ ਭਾਜਪਾ ਆਗੂਆਂ ਨੇ ਚੰਨੀ ਦੀ ਨਿਯੁਕਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੰਨੀ ਦੀ ਨਿਯੁਕਤੀ ਨਾਲ ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਇਲੈੱਕਸ਼ਨ ਵਿਚ ਫ਼ਾਇਦਾ ਮਿਲੇਗਾ ਤੇ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

ਪਾਰਟੀ ਹਾਈਕਮਾਨ ਦੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਬੀ. ਜੇ. ਪੀ. ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ, ਪੰਜਾਬ ਇੰਚਾਰਜ ਗਜੇਦਰ ਸੇਖਾਵਤ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਸੁਭਾਸ਼ ਸ਼ਰਮਾ ਦਾ ਧੰਨਵਾਦ ਕੀਤਾ ਗਿਆ।

ਚੰਨੀ ਦੀ ਨਿਯੁਕਤੀ ‘ਤੇ ਵਧਾਈਆਂ ਦੇਣ ਵਾਲਿਆਂ ‘ਚ ਜ਼ਿਲ੍ਹਾ ਪ੍ਰਧਾਨ ਰਜਨੀਸ਼ ਬੇਦੀ, ਮੰਡਲ ਪ੍ਰਧਾਨ ਅਨੂਪ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਧਮੀਜਾ, ਅਜੈ ਸੂਦ, ਰਣਜੀਤ ਸਿੰਘ ਹੀਰਾ, ਸਾਬਕਾ ਚੇਅਰਮੈਨ ਰਾਜੇਸ਼ ਡਾਲੀ, ਵਿਪਨ ਦੇਵਗਨ, ਅੰਮਿ੍ਤ ਲਾਲ ਲਟਾਵਾ, ਅਨੁਜ ਛਾਹੜੀਆ, ਗੁਰਪ੍ਰੀਤ ਸਿੰਘ ਭੱਟੀ, ਵਿਜੈ ਡਾਇਮੰਡ, ਹਰਸਿਮਰਤ ਸਿੰਘ ਰਿੱਚੀ, ਅਸ਼ਵਨੀ ਬਾਂਸਲ, ਬਲਜਿੰਦਰ ਸਿੰਗਲਾ, ਸੁਧੀਰ ਸੋਨੂੰ, ਵਿਜੈ ਗਰਗ, ਸੰਜੇ ਬਾਂਸਲ, ਆਤਿਸ਼ ਬਾਂਸਲ, ਅਮਨ ਮਨੋਚਾ, ਰਾਕੇਸ਼ ਸ਼ਰਮਾ, ਰਮਰੀਸ਼ ਵਿੱਜ, ਜਸਪਾਲ ਲੋਟੇ, ਡਾ. ਸੋਮੇਸ਼ ਬੱਤਾ, ਮਨੋਜ ਘਈ, ਵੀਰ ਪ੍ਰਕਾਸ਼, ਵਿਜੈ ਵਿੱਜ, ਅਜੇ ਮਿੱਤਲ, ਅੰਮਿ੍ਤ ਭਾਟੀਆ, ਰਿਤਨ ਸ਼ਾਹੀ, ਗੌਰਵ ਭਾਰਗਵ, ਅਕੁੰਰ ਗੋਇਲ, ਵਿਪਨ ਚੰਦਰ ਗੈਦ, ਮੁਬੋਧ ਮਿੱਤਲ, ਮੋਹਿਤ ਗੋਇਲ ਪੌਂਪੀ, ਨਾਨਕ ਦਾਸ ਲੋਹੀਆ, ਗੁਰ ਪ੍ਰਸ਼ਾਦ ਸਿੰਘ ਭਾਟੀਆ, ਹਰਜੋਤ ਸਿੰਘ ਚੰਨੀ, ਹਸਨਦੀਪ ਸਿੰਘ ਚੰਨੀ, ਗੁਰਪ੍ਰਤਾਪ ਸਿੰਘ, ਜਸਬੀਰ ਸਿੰਘ, ਗੁਰ ਅਸੀਸ ਸਿੰਘ, ਕਰਨ ਵਰਮਾ, ਦੀਪਕ ਚੌਧਰੀ, ਇੰਦਰਜੀਤ ਸਿੰਘ, ਮਨਦੀਪ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ ਆਦਿ ਸ਼ਾਮਿਲ ਹਨ।

Facebook Comments

Trending

Copyright © 2020 Ludhiana Live Media - All Rights Reserved.