Connect with us

ਅਪਰਾਧ

ਲੋਕਾਂ ਨੇ ਨਸ਼ਾ ਕਰਦੇ 2 ਪੁਲਿਸ ਕਾਂਸਟੇਬਲ ਫੜੇ, ਵੀਡੀਓ ਵਾਇਰਲ

Published

on

People caught 2 police constables intoxicated, video goes viral

ਲੁਧਿਆਣਾ :  ਨਿਊ ਕੁੰਦਨਪੁਰੀ ਇਲਾਕੇ ’ਚ ਮਾਰਕੀਟ ਦੇ ਦੁਕਾਨਦਾਰਾਂ ਨੇ ਖਾਲੀ ਪਲਾਟ ’ਚ ਨਸ਼ਾ ਕਰ ਰਹੇ ਦੋ ਪੁਲਿਸ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪਹਿਲਾਂ ਦੋਵਾਂ ਨੇ ਦੁਕਾਨਦਾਰਾਂ ’ਤੇ ਰੋਹਬ ਝਾੜਨ ਦੀ ਕੋਸ਼ਿਸ ਕੀਤੀ ਪਰ ਜਦ ਦੁਕਾਨਦਾਰਾਂ ਨੇ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਦੋਵੇਂ ਠੰਢੇ ਪੈ ਗਏ। ਉਨ੍ਹਾਂ ’ਚੋਂ ਇਕ ਮੌਕਾ ਦੇਖ ਕੇ ਫ਼ਰਾਰ ਹੋ ਗਿਆ ਜਦਕਿ ਦੂਜੇ ਨੂੰ ਫੜ ਕੇ ਥਾਣਾ ਡਵੀਜ਼ਨ ਨੰਬਰ-8 ਦੀ ਕੈਲਾਸ਼ ਚੌਕੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਐੱਸਐੱਚਓ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਦੋਵਾਂ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਹ ਦੋਵੇਂ ਪੁਲਿਸ ਲਾਈਨ ’ਚ ਤਾਇਨਾਤ ਹਨ ਤੇ ਪਿਛਲੇ 7 ਮਹੀਨਿਆਂ ਤੋਂ ਗੈਰ-ਹਾਜ਼ਰ ਚੱਲ ਰਹੇ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਨਿਊ ਕੁੰਦਨਪੁਰੀ ’ਚ ਹਰੀਸ਼ ਮੈਡੀਕਲ ਸ਼ਾਪ ਦੇ ਮਾਲਕ ਹਰੀਸ਼ ਕੁਮਾਰ ਉਰਫ਼ ਸ਼ਿਵ ਨੇ ਦੱਸਿਆ ਕਿ ਦੋਵੇਂ ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਦੁਕਾਨ ਨੇੜੇ ਖਾਲੀ ਪਲਾਟ ’ਚ ਆ ਕੇ ਨਸ਼ਾ ਕਰਦੇ ਆ ਰਹੇ ਸਨ।

ਫੜੇ ਗਏ ਮੁਲਾਜ਼ਮ ਦੇ ਕਬਜ਼ੇ ’ਚੋਂ ਡਰੱਗ ਬਰਾਮਦ ਹੋਈ। ਉਸ ਨੂੰ ਮੰਨਿਆ ਕਿ ਉਹ ਪੀਰੂ ਬੰਦਾ ਮੁਹੱਲਾ ’ਚੋਂ ਨਸ਼ਾ ਖ਼ਰੀਦਦਾ ਹੈ। ਲੋਕਾਂ ਨੇ ਦੇਖਦੇ ਹੀ ਦੇਖਦੇ ਵੀਡੀਓ ਮੀਡੀਆ ’ਤੇ ਵਾਇਰਲ ਕਰ ਦਿੱਤੀ। ਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਦੂਜੇ ਨੂੰ ਵੀ ਮਾਮਲੇ ’ਚ ਨਾਮਜ਼ਦ ਕਰ ਕੇ ਗਿ੍ਰਫ਼ਤਾਰ ਕੀਤਾ ਜਾਵੇਗਾ।

Facebook Comments

Trending