Connect with us

ਅਪਰਾਧ

ਛਾਪਾ ਮਾਰਨ ਗਏ ਇਕ ਹੋਰ ਥਾਨੇਦਾਰ ਦਾ ਹੋਏਆ ਕੁਟਾਪਾ, ਪੁਲਿਸ ਨੇ ਕੀਤਾ ਮਾਮਲਾ ਦਰਜ

Published

on

ਪੰਜਾਬ ਪੁਲਿਸ ਦੇ ਥਾਣੇਦਾਰਾਂ ਦੇ ਲਈ ਮਾੜਾ ਸਮਾਂ ਚਲ ਰਿਹਾ ਹੈ ਕਿਓਂਕਿ ਕੁਜ ਦਿਨ ਪਹਿਲਾਂ ਅੰਮ੍ਰਿਤਸਰ ਦੇ ਨਾਲ ਲਗਦੇ ਪਿੰਡ ਚ ਬਣੇ ਘਰ ਵਿੱਚ ਛਾਪਾ ਮਾਰਨ ਗਏ ਥਾਨੇਦਾਰ ਦਾ ਲੋਕਾਂ ਵਲੋਂ ਖੂਬ ਕੁਟਾਪਾ ਕੀਤਾ ਗਿਆ ਸੀ| ਪਿੰਡ ਵਾਲੇਆਂ ਵਲੋਂ ਕੀਤੇ ਗਏ ਕੁਟਾਪੇ ਨਾਲ ਉਕਤ ਥਾਨੇਦਾਰ ਕਾਫੀ ਜ਼ਖਮੀ ਹੋ ਗਿਆ ਸੀ ਹੁਣ ਇਕ ਹੋਰ ਮਾਮਲਾ ਸਾਮਨੇ ਆਇਆ ਹੈ ਜਿਸ ਵਿਚ ਐਕਸਾਈਜ਼ ਵਿਭਾਗ ਦੇ  ਥਾਨੇਦਾਰ ਨਾਲ ਕੁੱਟਮਾਰ ਕੀਤੀ ਗਈ ਹੈ | ਦਰਅਸਲ ਪਠਾਨਕੋਟ ਦੇ ਨੇੜੇ ਪੈਂਦੇ ਸੁਜਾਨਪੁਰ ਦੀ ਆਬਾਦੀ ਕੈਲਾਸ਼ਪੁਰ ਵਿੱਚ ਸ਼ਰਾਬ ਵੇਚਣ ਦੀ ਸੂਚਨਾ ਮਿਲਣ ਤੇ ਛਾਪਾ ਮਾਰਨ ਗਏ ਐਕਸਾਈਜ਼ ਵਿਭਾਗ ਦੇ ਏਐਸਆਈ ਕੁਲਦੀਪ ਰਾਜ ਦੀ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਤੇ ਵਰਦੀ ਪਾੜ ਦਿੱਤੀ।

Punjab Police Officer Beaten

ਤਾਜ਼ਾ ਘਟਨਾ ਵਿੱਚ ਏਐਸਆਈ ਕੁਲਦੀਪ ਰਾਜ ਨੂੰ ਸੁਜਾਨਪੁਰ ਵਿੱਚ ਕੁੱਟਿਆ ਗਿਆ। ਥਾਣੇਦਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚ ਲਾਡੀ, ਸੰਨੀ, ਭਾਗਾ, ਖੱਬੂ, ਅਸ਼ੋਕਾ ਤੇ ਚਾਰ ਅਣਪਛਾਤੇ ਸ਼ਾਮਲ ਹਨ। ਅਜੇ ਸਾਰੇ ਮੁਲਜ਼ਮ ਫ਼ਰਾਰ ਹਨ। ਦੂਜੇ ਪਾਸੇ ਕੁੱਟਮਾਰ ਕਰਨ ਵਾਲੇ ਪਰਿਵਾਰ ਦਾ ਕਹਿਣਾ ਹੈ ਕਿ ਬੀਤੀ ਰਾਤ 8.30 ਵਜੇ ਦੇ ਕਰੀਬ ਏਐਸਆਈ ਕੁਲਦੀਪ ਰਾਜ 10 ਵਿਅਕਤੀਆਂ ਸਮੇਤ ਉਨ੍ਹਾਂ ਦੇ ਘਰ ਆਇਆ ਤੇ ਕਹਿਣ ਲੱਗਿਆ ਕਿ ਘਰ ਦੀ ਤਲਾਸ਼ੀ ਲੈਣੀ ਹੈ। ਉਨ੍ਹਾਂ ਨੇ ਘਰ ਦੀ ਤਲਾਸ਼ੀ ਲਈ ਤਾਂ ਸ਼ਰਾਬ ਜਾਂ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਇਸ ਮਗਰੋਂ ਜਦੋਂ ਘਰ ਦੇ ਮੈਂਬਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਐਕਸਾਈਜ਼ ਟੀਮ ਦੇ ਮੁਲਾਜ਼ਮਾਂ ਨੇ ਪਰਿਵਾਰ ਦੇ ਮੈਂਬਰਾਂ ਨਾਲ ਕਥਿਤ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੇ ਬੇਟੇ ਮਹੇਸ਼ ਕੁਮਾਰ, ਦਰਸ਼ਨਾ ਦੇਵੀ, ਅੰਜੂ ਬਾਲਾ, ਮੰਜੂ ਬਾਲਾ, ਪਰਮਜੀਤ ਤੇ ਬੱਚੇ ਪ੍ਰਵੇਸ਼ ਨੂੰ ਸੱਟਾਂ ਵੱਜੀਆਂ। ਇਸ ਦੀ ਸ਼ਿਕਾਇਤ ਉਨ੍ਹਾਂ ਸੁਜਾਨਪੁਰ ਥਾਣੇ ਵਿੱਚ ਕੀਤੀ ਹੈ।

Facebook Comments

Trending