Connect with us

ਪੰਜਾਬ ਨਿਊਜ਼

ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਸਪਾ ਸੈਂਟਰ ‘ਚ ਪੁਲਿਸ ਨੇ ਮਾਰੀ ਰੇਡ, ਮੌਕੇ ਤੇ 12 ਲੋਕ ਗ੍ਰਿਫਤਾਰ

Published

on

ਸਪਾ ਸੈਂਟਰ ਦੇ ਨਾਮ ਤੇ 2 ਵਿਅਕਤੀ ਦੇਹ ਵਪਾਰ ਦਾ ਧੰਦਾ ਕਰ ਰਹੇ ਸਨ ਅਤੇ ਪੁਲਿਸ ਨੇ ਰੇਡ ਦੌਰਾਨ 5 ਮਹਿਲਾ ਸਣੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦਸ ਦਈਏ ਕਿ ਸਪਾ ਸੈਂਟਰ ਦੇ ਮਾਲਕ ਮੌਕਾ ਦੇਖ ਕੇ ਫਰਾਰ ਹੋ ਗਏ ਹਨ। ਪੁਲਿਸ ਨੇ ਫੜੇ ਹੋਏ ਲੋਕਾਂ ਤੇ ਕੇਸ ਦਰਜ ਕਰ ਲਿਆ ਹੈ ਤੇ ਸ਼ੁੱਕਰਵਾਰ ਨੂੰ ਇਨ੍ਹਾਂ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ ਸੈਂਟਰਲ ਜੇਲ੍ਹ ਭੇਜਿਆ ਗਿਆ ਹੈ। ਇੰਸਪੈਕਟਰ ਪਵਨ ਗੁਪਤਾ ਨੇ ਦੱਸਿਆ ਕਿ ਸਪਾ ਸੈਂਟਰ ਚਲਾਉਣ ਵਾਲੇ ਆਰੋਪੀਆਂ ਦੀ ਪਹਿਚਾਣ ਤਪਿਸ਼ ਦਾਸ ਅਤੇ ਮੁਨੀਸ਼ ਸ਼ਰਮਾ ਦੇ ਰੂਪ ਚ ਹੋਈ ਹੈ ਜੋ ਗੁੜਗਾਉਂ ਨਿਵਾਸੀ ਹਨ ਅਤੇ ਫੜੇ ਗਏ ਆਰੋਪੀਆਂ ਦੀ ਪਹਿਚਾਣ ਰਣਜੀਤ ਕੁਮਾਰ ਜੋ ਗੁਰਦੇਵ ਨਗਰ ਦਾ ਨਿਵਾਸੀ ਹੈ।  ਇਸ  ਵਿਸ਼ਾਲ ਨਗਰ ਨਿਵਾਸੀ ਅਜੀਤ ਕੁਮਾਰ, ਪੀਟਰ ਰੋਸ਼ਨ, ਦੁੱਗਰੀ ਫੇਸ 2 ਨਿਵਾਸੀ ਸੁਲਭ ਗਰਗ ਅਤੇ ਸੁਖਦੇਵ ਨਗਰ ਨਿਵਾਸੀ ਗੌਰਵ ਅਗਰਵਾਲ ਦੇ ਰੂਪ ਚ ਹੋਈ ਹੈ। ਮੌਕੇ ਤੇ ਮੌਜੂਦ 5 ਮਹਿਲਾ ਨੂੰ ਫੜਿਆ ਗਿਆ ਹੈ ਜੋ ਮਸਾਜ ਦੇ ਨਾਮ ਤੇ ਦੇਹ ਵਪਾਰ ਦਾ ਧੰਦਾ ਕਰ ਰਹੀ ਸੀ। ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ ਤੇ ਇਹ ਰੇਡ ਕੀਤੀ ਗਈ ਸੀ। ਦਸ ਦਈਏ ਕਿ ਇਹ ਰੇਡ ਫਿਰੋਜ਼ਪੁਰ ਰੋਡ ਤੇ ਸਥਿਤ ਨਿਸ਼ਾਲ ਮੈਗਾ ਮਾਰਟ ਦੇ ਸਾਹਮਣੇ ਲਜੁਲੀ ਸਪਾ ਸੈਂਟਰ ਤੇ ਕੀਤੀ ਗਈ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਪੁਲਿਸ ਨੇ ਦੱਸਿਆ ਕਿ ਦੋਨੋਂ ਮਾਲਕਾਂ ਦੀ ਤਲਾਸ਼ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Facebook Comments

Trending