Connect with us

ਪੰਜਾਬ ਨਿਊਜ਼

ਪੀਡੀਐੱਫਏ ਵੱਲੋਂ ਦੁੱਧ ਦੇ ਭਾਅ ਨਾ ਵੱਧਣ ‘ਤੇ ਸੰਘਰਸ਼ ਦਾ ਐਲਾਨ

Published

on

PDFA announces struggle over non-increase in milk prices

ਜਗਰਾਓਂ : ਪੋ੍ਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਸੱਦੇ ‘ਤੇ ਸੂਬੇ ਭਰ ਤੋਂ ਪੁੱਜੇ ਡੇਅਰੀ ਮਾਲਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਅੱਜ ਡੇਅਰੀ ਕਿੱਤਾ ਗਲਤ ਨੀਤੀਆਂ ਕਾਰਨ ਘਾਟੇ ਵੱਲ ਜਾ ਰਿਹਾ ਹੈ, ਜਦ ਕਿ ਇਸ ਨੂੰ ਖੇਤੀ ਦੇ ਬਦਲ ਵਜੋਂ ਸਰਕਾਰ ਵੱਲੋਂ ਪ੍ਰਮੋਟ ਕੀਤਾ ਜਾ ਰਿਹਾ ਹੈ।

ਅੱਜ ਜਦੋਂ ਪਸ਼ੂ ਖੁਰਾਕ ਤੋਂ ਲੈ ਕੇ ਡੇਅਰੀ ਕਿੱਤੇ ਨਾਲ ਜੁੜੀ ਹਰ ਇੱਕ ਚੀਜ਼ ਦੇ ਭਾਅ ਅਸਮਾਨੀ ਜਾ ਪਹੁੰਚੇ ਹਨ। ਇਸ ਦੇ ਉਲਟ ਦੁੱਧ ਦੇ ਭਾਅ ਉਥੇ ਹੀ ਖੜ੍ਹੇ ਹਨ। ਅਜਿਹੇ ‘ਚ ਹੁਣ ਡੇਅਰੀ ਮਾਲਕ ਵੀ ਇਸ ਕਿੱਤੇ ‘ਚ ਲੱਖਾਂ ਰੁਪਏ ਖਰਚ ਕਰਕੇ ਵੀ ਮੁਨਾਫਾ ਨਹੀਂ ਕਮਾ ਰਿਹਾ।

ਉਨ੍ਹਾਂ ਕਿਹਾ ਮਿਲਕਫੈਡ ਵੱਲੋਂ ਡੇਅਰੀ ਕਿੱਤੇ ਦੇ ਖਰਚਿਆਂ ਨੂੰ ਲੈ ਕੇ ਦੁੱਧ ਦਾ ਭਾਅ ਤੈਅ ਕਰਨਾ ਫ਼ਰਜ਼ ਬਣਦਾ ਹੈ ਪਰ ਮਿਲਕਫੈਡ ਇਸ ਦੇ ਉਲਟ ਚੁੱਪੀ ਧਾਰੀ ਬੈਠਾ ਹੈ।

ਉਨ੍ਹਾਂ ਕਿਹਾ ਅਜਿਹੇ ‘ਚ ਹੁਣ ਪੰਜਾਬ ਦੇ ਡੇਅਰੀ ਮਾਲਕਾਂ ਤੇ ਪਸ਼ੂ ਪਾਲਕਾਂ ਕੋਲ ਸੰਘਰਸ਼ ਤੋਂ ਇਲਾਵਾ ਕੋਈ ਰਾਹ ਨਹੀਂ ਦਿੱਸਦਾ ਪਰ ਇਸ ਤੋਂ ਪਹਿਲਾਂ ਜੱਥੇਬੰਦੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲ ਕੇ ਮਿਲਕਫੈਡ ਰਾਹੀਂ ਦੁੱਧ ਦੇ ਭਾਅ ਵਧਾਉਣ ਦੀ ਮੰਗ ਕਰੇਗੀ। ਫਿਰ ਵੀ ਉਨ੍ਹਾਂ ਦੀ ਇਸ ਜਾਇਜ਼ ਮੰਗ ‘ਤੇ ਸਰਕਾਰ ਨੇ ਗੌਰ ਨਾ ਕੀਤਾ ਤਾਂ ਪੀਡੀਐੱਫਏ ਸੂਬਾ ਪੱਧਰੀ ਸੰਘਰਸ਼ ਵਿੱਢੇਗੀ।

Facebook Comments

Advertisement

Trending