ਪੰਜਾਬੀ

ਸੀਨੀਅਰ ਪੱਤਰਕਾਰ ਵਿਨੋਦ ਦੂਆ ਨੂੰ ਜਗਰਾਓਂ ਦੇ ਕਿਸਾਨੀ ਮੋਰਚੇ ‘ਚ ਸ਼ਰਧਾਂਜਲੀ ਭੇਂਟ ਕੀਤੀ

Published

on

ਜਗਰਾਓਂ / ਲੁਧਿਆਣਾ : ਬੀਤੀ ਦਿਨ ਅਚਾਨਕ ਵਿਛੋੜਾ ਦੇ ਗਏ ਸੀਨੀਅਰ ਪੱਤਰਕਾਰ ਵਿਨੋਦ ਦੂਆ ਨੂੰ ਜਗਰਾਓਂ ਦੇ ਕਿਸਾਨੀ ਮੋਰਚੇ ‘ਚ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੇ ਨਾਲ ਹੀ 26 ਕਿਤਾਬਾਂ ਦੇ ਲੇਖਕ ਗੁੁਰਨਾਮ ਸਿੰਘ ਮੁੁਕਤਸਰ ਦੇ ਬੇਵਕਤ ਵਿਛੋੜੇ ‘ਤੇ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਬੁੁਲਾਰਿਆਂ ਨੇ ਕਿਹਾ ਸਦੀਆਂ ਤੋਂ ਹਰ ਪੱਖੋਂ ਲਤਾੜੇ ਤੇ ਹੀਣੇ ਲੋਕਾਂ ਲਈ ਮੁੁਕਤੀ ਦਾ ਰਾਹ ਪੇਸ਼ ਕਰਨ ਦਾ ਮਹਾਨ ਕਾਰਜ ਕਰਨ ਵਾਲੇ ਗੁੁਰਨਾਮ ਸਿੰਘ ਮੁੁਕਤਸਰ ਹਮੇਸ਼ਾ ਯਾਦ ਰੱਖੇ ਜਾਣਗੇ।

ਇਸ ਧਰਨੇ ‘ਚ ਕਿਸਾਨ ਮਜਦੂਰ ਆਗੂਆਂ ਨੇ ਸੰਯੁੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਵਲੋਂ ਸਰਕਾਰ ਨਾਲ ਐੱਮਐੱਸਪੀ ਤੇ ਹੋਰਨਾਂ ਮੁੱਦਿਆਂ ਤੇ ਗੱਲਬਾਤ ਲਈ ਬਣਾਈ ਪੰਜ ਮੈਂਬਰੀ ਕਮੇਟੀ ਨੂੰ ਮੋਰਚੇ ਦੀ ਦੂਰ ਦਿ੍ਸ਼ਟੀ ਤੇ ਸਿਆਣਪ ਦਾ ਪ੍ਰਮਾਣ ਦੱਸਦਿਆਂ ਮੋਰਚੇ ਚ ਫੁੱਟ ਦੀਆਂ ਸਾਰੀਆਂ ਅਫਵਾਹਾਂ ‘ਤੇ ਵਿਰਾਮ ਲਾ ਕੇ ਸੰਘਰਸ਼ਸ਼ੀਲ ਜਨਤਾ ਦਾ ਦਿਲ ਜਿੱਤ ਲੈਣ ਤੇ ਮੁੁਬਾਰਕਬਾਦ ਦਿੱਤੀ।

ਬੁੁਲਾਰਿਆਂ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਮੋਰਚੇ ਦੀਆਂ ਲਗਪਗ ਸਾਰੀਆਂ ਧਿਰਾਂ ਪਾਰਲੀਮਾਨੀ ਸਿਆਸਤ ਤੋਂ ਦੂਰੀ ਬਣਾਈ ਰੱਖਣ ਤੇ ਕਿਸਾਨ ਮੋਰਚੇ ਦੀ ਏਕਤਾ ਨੂੰ ਕਾਇਮ ਰੱਖਣ ਲਈ ਇਕਮਤ ਹਨ।

Facebook Comments

Trending

Copyright © 2020 Ludhiana Live Media - All Rights Reserved.