ਖੇਤੀਬਾੜੀ

ਕੈਲੇਫੋਰਨੀਆਂ ਦੇ ਪਿਸਤਾ ਅਤੇ ਬਦਾਮ ਕਾਰੋਬਾਰੀ ਰਾਜ ਕਾਹਲੋਂ ਮਿਲੇ ਪੀ.ਏ.ਯੂ. ਮਾਹਿਰਾਂ ਨੂੰ

Published

on

ਲੁਧਿਆਣਾ : ਅਮਰੀਕਾ ਦੇ ਕੈਲੇਫੋਰਨੀਆਂ ਰਾਜ ਵਿੱਚ ਪਿਸਤਾ ਅਤੇ ਬਦਾਮ ਦੀ ਕਾਸ਼ਤ ਨਾਲ ਜੁੜੇ ਪੰਜਾਬੀ ਮੂਲ ਦੇ ਉਦਯੋਗਪਤੀ ਅਤੇ ਰਾਸ਼ਟਰਪਤੀ ਮੈਡੇਲੀਅਨ ਐਵਾਰਡ ਨਾਲ 2019 ਵਿੱਚ ਸਨਮਾਨਿਤ ਸ. ਰਾਜ ਕਾਹਲੋਂ  ਵਿਸ਼ੇਸ਼ ਤੌਰ ਤੇ ਪੀ.ਏ.ਯੂ. ਆਏ । ਉਹਨਾਂ ਨੇ ਪੰਜਾਬ ਵਿੱਚ ਕੁਦਰਤੀ ਸਰੋਤਾਂ ਦੀ ਸਥਿਤੀ ਬਾਰੇ ਆਪਣੀ ਫਿਕਰਮੰਦੀ ਜ਼ਾਹਿਰ ਕੀਤੀ ਅਤੇ ਪੀ.ਏ.ਯੂ. ਮਾਹਿਰਾਂ ਨਾਲ ਬਲਦਵੀਂ ਖੇਤੀ ਮਾਡਲ ਬਾਰੇ ਵਿਚਾਰ-ਵਟਾਂਦਰਾ ਕੀਤਾ ।

ਉਹਨਾਂ ਦੱਸਿਆ ਕਿ ਮਰਸੇਡ ਕਾਲਜ ਕੈਲੇਫੋਰਨੀਆ ਵਿੱਚ ਉਹਨਾਂ ਦੇ ਪਰਿਵਾਰ ਨੇ ਆਰਥਿਕ ਇਮਦਾਦ ਦੇ ਕੇ ਖੇਤੀ ਉਦਯੋਗਿਕ ਵਿਭਾਗ ਖੋਲਣ ਵਿੱਚ ਸਹਾਇਤਾ ਕੀਤੀ ਹੈ ਅਤੇ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਵਿਦਿਆਰਥੀ ਉਸ ਵਿਭਾਗ ਵਿੱਚ ਸਿੱਖਿਆ ਹਾਸਲ ਕਰਕੇ ਪੰਜਾਬ ਵਿੱਚ ਉਸਦਾ ਲਾਭ ਦੇਣ । ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਣਕ-ਝੋਨੇ ਦੇ ਫਸਲੀ ਚੱਕਰ ਦੇ ਮੁਕਾਬਲੇ ਜੇਕਰ ਬਦਾਮ ਅਤੇ ਪਿਸਤੇ ਦੀ ਖੇਤੀ ਸੰਭਵ ਹੋ ਸਕੇ ਤਾਂ ਇਹ ਬੇਹੱਦ ਲਾਭਕਾਰੀ ਹੋਵੇਗਾ ।

ਸ਼੍ਰੀ ਰਾਜ ਕਾਹਲੋਂ ਨੇ ਇਸ ਮੌਕੇ ਪੀ.ਏ.ਯੂ. ਦੇ ਮਾਹਿਰਾਂ ਨਾਲ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੀ ਤਬਦੀਲੀ, ਕਿਸਮਾਂ ਦੀ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਹੋਰ ਸਾਂਝ ਅਤੇ ਸਹਿਯੋਗ ਦੇ ਮੌਕਿਆਂ ਬਾਰੇ ਗੱਲਬਾਤ ਕੀਤੀ । ਉਹਨਾਂ ਕਿਹਾ ਕਿ ਇੱਕ ਤਜਰਬੇ ਦੇ ਤੌਰ ਤੇ ਇੱਥੋਂ ਜਾਣ ਵਾਲੇ ਵਿਦਿਆਰਥੀ ਉਥੋਂ ਦੀ ਖੋਜ ਦਾ ਹਿੱਸਾ ਬਣ ਸਕਣਗੇ ।

ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਗੁਲਦਸਤੇ ਨਾਲ ਸ਼੍ਰੀ ਰਾਜ ਕਾਹਲੋਂ ਦਾ ਸਵਾਗਤ ਕੀਤਾ । ਉਹਨਾਂ ਦੱਸਿਆ ਕਿ ਕੁਝ ਸਾਲਾਂ ਪਹਿਲਾਂ ਪੀ.ਏ.ਯੂ. ਅਤੇ ਫਰਿਜਨੋ ਰਾਜ ਸੰਸਥਾ ਵਿੱਚਕਾਰ ਦੁਵੱਲੀ ਸਾਂਝ ਲਈ ਗੱਲਬਾਤ ਹੋਈ ਸੀ । ਉਹਨਾਂ ਸ਼੍ਰੀ ਰਾਜ ਕਾਹਲੋਂ ਦਾ ਤੁਆਰਫ ਕਰਾਉਂਦਿਆਂ ਪੀ.ਏ.ਯੂ. ਦੇ ਅਕਾਦਮਿਕ ਅਤੇ ਖੋਜ ਪ੍ਰੋਗਰਾਮਾਂ ਬਾਰੇ ਗੱਲਬਾਤ ਕੀਤੀ ।

 

Facebook Comments

Trending

Copyright © 2020 Ludhiana Live Media - All Rights Reserved.