ਪੰਜਾਬੀ

ਪੀ.ਏ.ਯੂ. ਦੇ ਹੋਸਟਲਾਂ ਵਿੱਚ ਵਿਸਵ ਵਾਤਾਵਰਣ ਦਿਵਸ ਮਨਾਇਆ

Published

on

ਲੁਧਿਆਣਾ : ਵਿਸਵ ਵਾਤਾਵਰਣ ਦਿਵਸ ਮੌਕੇ ਪੀ.ਏ.ਯੂ. ਦੇ ਹੋਸਟਲਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਗਿੱਲ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ਼ ਡਾ. ਜਸਵਿੰਦਰ ਕੌਰ ਤੋਂ ਇਲਾਵਾ ਸਹਾਇਕ ਵਾਰਡਨ ਡਾ. ਊਸਾ ਨਾਰਾ, ਡਾ.ਕਮਲਪ੍ਰੀਤ ਕੌਰ, ਡਾ. ਅੰਬਿਕਾ ਰੌਟੇਲਾ ਅਤੇ ਡਾ. ਪ੍ਰਾਚੀ ਬਿਸਟ ਦੇ ਨਾਲ ਹੋਸਟਲ ਦੇ ਵਿਦਿਆਰਥੀ ਅਤੇ ਸਟਾਫ਼ ਮੌਜੂਦ ਰਹੇ |

 ਸਮਾਗਮ ਦੀ ਸੁਰੂਆਤ ਡਾ. ਜੌੜਾ, ਡਾ. ਗਿੱਲ ਅਤੇ ਡਾ. ਜਸਵਿੰਦਰ ਕੌਰ ਵੱਲੋਂ ਬੂਟੇ ਲਗਾ ਕੇ ਕੀਤੀ ਗਈ . ਡਾ: ਜੌੜਾ ਨੇ ਇਸ ਦਿਨ ਦੀ ਮਹੱਤਤਾ ਅਤੇ ਕੁਦਰਤ ਦੀ ਸਾਂਭ ਸੰਭਾਲ ’ਤੇ ਜੋਰ ਦਿੱਤਾ| ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਾਤਾਵਰਨ ਪੱਖੀ ਤਰੀਕੇ ਅਪਣਾ ਕੇ ਨਿੱਜੀ ਅਤੇ ਸਮਾਜਿਕ ਪੱਧਰ ’ਤੇ ਵਾਤਾਵਰਣ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ| ਹੋਸਟਲ ਨੰ. 11, 12 ਅਤੇ 14 ਵਿੱਚ ਨਿੰਬੂ, ਅਮਰੂਦ, ਚੀਕੂ ਅਤੇ ਜਾਮੁਨ ਦੇ 30 ਫਲਦਾਰ ਪੌਦੇ ਲਗਾਏ ਗਏ|

Facebook Comments

Trending

Copyright © 2020 Ludhiana Live Media - All Rights Reserved.