ਪੰਜਾਬੀ
ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਸਬਜ਼ੀ ਖੋਜ ਫਾਰਮ ਖਨੌੜਾ ਦਾ ਕੀਤਾ ਦੌਰਾ
Published
2 years agoon
																								
ਲੁਧਿਆਣਾ : ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਦਿਨੀਂ ਨਵੇਂ ਸਥਾਪਿਤ ਪੀ.ਏ.ਯੂ.-ਸਬਜੀ ਖੋਜ ਫਾਰਮ, ਖਨੌੜਾ (ਹੁਸ਼ਿਆਰਪੁਰ) ਦਾ ਦੌਰਾ ਕੀਤਾ| ਇਸ ਮੌਕੇ ਉਨ•ਾਂ ਨਾਲ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਵੀ ਮੌਜੂਦ ਸਨ|

ਵਾਈਸ ਚਾਂਸਲਰ ਨੇ ਫਾਰਮ ਵਿੱਚ ਆਲੂ ਬਰੀਡਿੰਗ ਪਲਾਟਾਂ, ਟਿਸ਼ੂ ਕਲਚਰ ਅਧਾਰਤ ਬੀਜ ਉਤਪਾਦਨ ਅਤੇ ਹੋਰ ਸਬਜੀਆਂ ਬਾਰੇ ਕੀਤੇ ਜਾ ਰਹੇ ਪ੍ਰਯੋਗਾਂ ਅਤੇ ਬੀਜ ਉਤਪਾਦਨ ਪ੍ਰੋਗਰਾਮ ਦਾ ਮੁਆਇਨਾ ਕੀਤਾ| ਉਨ•ਾਂ ਟਿਸ਼ੂੂ ਕਲਚਰ ਆਧਾਰਿਤ ਮਿੰਨੀ ਟਿਊਬਰ ਉਤਪਾਦਨ ਬਾਰੇ ਕੁਝ ਕੀਮਤੀ ਸੁਝਾਅ ਵੀ ਸਾਂਝੇ ਕੀਤੇ|ਸਬਜ਼ੀ ਵਿਗਿਆਨ ਦੇ ਮਾਹਿਰ ਡਾ. ਸਤਪਾਲ ਸਰਮਾ ਨੇ ਭਵਿੱਖ ਦੇ ਬਰੀਡਿੰਗ  ਉਦੇਸਾਂ ਦੇ ਨਾਲ ਪੀ.ਏ.ਯੂ. ਦੇ ਆਲੂ ਬਰੀਡਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ|

ਸਬਜ਼ੀ ਮਾਹਿਰ ਡਾ. ਕੁਲਬੀਰ ਸਿੰਘ ਅਤੇ ਸਬਜ਼ੀ ਬਰੀਡਰ ਡਾ. ਨਵਜੋਤ ਸਿੰਘ ਬਰਾੜ ਨੇ ਸਬਜ਼ੀ ਖੋਜ ਫਾਰਮ ਖਨੌੜਾ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਵਿਕਾਸ ਕਾਰਜਾਂ, ਖੋਜ ਪ੍ਰਯੋਗਾਂ ਅਤੇ ਬੀਜ ਉਤਪਾਦਨ ਪ੍ਰੋਗਰਾਮ ਬਾਰੇ ਸਭ ਨੂੰ ਜਾਣੂ ਕਰਵਾਇਆ| ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਵੈਜੀਟੇਬਲ ਸਬਜ਼ੀ ਖੋਜ ਫਾਰਮ, ਖਨੌੜਾ ਦੇ ਭਵਿੱਖ ਦੇ ਉਦੇਸ ਸਾਂਝੇ ਕੀਤੇ | ਉਹਨਾਂ ਅੰਤ ਵਿੱਚ ਸਭ ਦਾ ਧੰਨਵਾਦ ਵੀ ਕੀਤਾ |
Facebook Comments
																											
Advertisement
														
You may like
- 
									
																	ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
 - 
									
																	ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
 - 
									
																	ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
 - 
									
																	ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
 - 
									
																	ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
 - 
									
																	ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
 
