ਪੰਜਾਬ ਨਿਊਜ਼

ਪੀਏਯੂ ਦੇ ਵਾਈਸ ਚਾਂਸਲਰ ਨੇ ਮਹਾਰਾਜ ਚਾਰਲਸ ਤੀਸਰੇ ਦੀ 1977 ਵਿੱਚ ਪੀਏਯੂ ਫੇਰੀ ਨੂੰ ਕੀਤਾ ਯਾਦ 

Published

on

 ਲੁਧਿਆਣਾ : ਬਰਤਾਨੀਆ ਦੇ ਕਿੰਗ ਚਾਰਲਸ ਤੀਸਰੇ ਦੇ ਰਾਜ ਗੱਦੀ ਤੇ ਬੈਠਣ ਦੀ ਅਧਿਕਾਰਕ ਪੁਸ਼ਟੀ ਦੇ ਮੱਦੇਨਜ਼ਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ 1977 ਵਿੱਚ ਪ੍ਰਿੰਸ ਚਾਰਲਸ ਦੀ ਪੀਏਯੂ ਫੇਰੀ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।  ਡਾ ਗੋਸਲ ਨੇ ਦੱਸਿਆ ਕਿ ਵਾਤਾਵਰਣ ਪ੍ਰਤੀ ਚੇਤੰਨ ਹੋਣ ਕਰਕੇ ਰਾਜਾ  ਚਾਰਲਸ ਤੀਸਰੇ ਨੂੰ ਰੁੱਖ ਲਗਾਉਣ, ਜੈਵਿਕ ਖੇਤੀ ਵਧਾਉਣ ਅਤੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਵਿੱਚ ਆਪਣੀ ਡੂੰਘੀ ਦਿਲਚਸਪੀ ਲਈ ਜਾਣਿਆ ਜਾਂਦਾ ਹੈ।

“1977 ਵਿੱਚ ਪੀਏਯੂ ਦੀ ਆਪਣੀ ਫੇਰੀ ਦੌਰਾਨ, ਕਿੰਗ ਚਾਰਲਸ ਤੀਸਰੇ, ਜੋ ਉਸ ਸਮੇਂ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਸਨ, ਨੂੰ ਫਸਲਾਂ ਦੀਆਂ ਵੱਖ-ਵੱਖ ਕਿਸਮਾਂ, ਮਿੱਟੀ ਅਤੇ ਪਾਣੀ ਦੇ ਸਰੋਤਾਂ ਅਤੇ ਡੇਅਰੀ ਫਾਰਮਿੰਗ ਬਾਰੇ ਜਾਣੂ ਕਰਵਾਇਆ ਗਿਆ ਸੀ।  ਉਨ੍ਹਾਂ ਨੇ ਪੀਏਯੂ ਵਿਖੇ ਉੱਤਰੀ ਭਾਰਤ ਦੇ ਜਲ ਅਤੇ ਬਿਜਲੀ ਸਰੋਤਾਂ ਦੇ ਡਾ: ਉੱਪਲ ਮਿਊਜ਼ੀਅਮ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਸੀ, ਡਾ ਗੋਸਲ ਨੇ  ਕਿਹਾ।
ਉਨ੍ਹਾਂ ਨੇ ਕਿਹਾ ਕਿ ਇੱਕ ਵਚਨਬੱਧ ਵਾਤਾਵਰਣਵਾਦੀ ਹੋਣ ਦੇ ਨਾਤੇ, ਕਿੰਗ ਚਾਰਲਸ ਤੀਸਰੇ ਆਲਮੀ ਤਪਸ਼ ਨਾਲ ਨਜਿੱਠਣ ਲਈ ਲਗਾਤਾਰ ਯਤਨ ਕਰ ਰਹੇ ਹਨ ਜੋ ਕਿ ਵਿਸ਼ਵ ਭਰ ਵਿੱਚ ਇੱਕ ਵਧ ਰਹੀ ਚਿੰਤਾ ਹੈ।  ਮਹਾਰਾਜ ਚਾਰਲਸ ਤੀਸਰੇ ਦੀ ਮਾਂ ਮਹਾਰਾਣੀ ਅਲਿਜ਼ਬੈਥ ਦੂਸਰੇ ਦੇ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ, ਡਾ ਗੋਸਲ ਨੇ ਕਿਹਾ ਕਿ ਉਹ ਬਰਤਾਨਵੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਗੱਦੀ ਉਪਰ ਬੈਠਣ ਵਾਲੀ ਸ਼ਖ਼ਸੀਅਤ ਸੀ, ਜਿਸ ਨੇ 70 ਸਾਲਾਂ ਤੱਕ ਰਾਜ ਕੀਤਾ ਅਤੇ ਨਿਰਸਵਾਰਥ ਸੇਵਾ, ਸਮਰਪਣ ਅਤੇ ਸ਼ਰਧਾ ਲਈ ਜਾਣੇ ਗਏ।

Facebook Comments

Trending

Copyright © 2020 Ludhiana Live Media - All Rights Reserved.