Connect with us

ਪੰਜਾਬੀ

ਪੀ.ਏ.ਯੂ. ਦੇ ਦੋ ਵਿਦਿਆਰਥੀਆਂ ਨੂੰ ਮਿਲੀ ਪ੍ਰਧਾਨਮੰਤਰੀ ਫੈਲੋਸ਼ਿਪ 

Published

on

PAU Two students received the Prime Minister's Fellowship

ਲੁਧਿਆਣਾ : PAU ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਪੀ ਐੱਚ ਡੀ ਕਰ ਰਹੇ ਦੋ ਵਿਦਿਆਰਥੀਆਂ ਕੁਮਾਰੀ ਬਿਕਾਸਨੀ ਮੈਂਥਰੀ ਅਤੇ ਸ੍ਰੀ ਓਮ ਪ੍ਰਕਾਸ ਰਾਇਗਰ ਨੂੰ ਖੋਜ ਲਈ ਵੱਕਾਰੀ ਪ੍ਰਧਾਨਮੰਤਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ | ਇਹ ਫੈਲੋਸ਼ਿਪ ਰਾਸ਼ਟਰੀ ਪੱਧਰ ਤੇ 23 ਵਿਦਿਆਰਥੀਆਂ ਨੂੰ ਮਿਲੀ ਅਤੇ ਦੋਵੇ ਵਿਦਿਆਰਥੀ ਇਸ ਵਰਗ ਵਿਚ ਚੁਣੇ ਗਏ |

ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰਾਪਤ ਕਰਨ ਵਾਲੀਆਂ ਨੌਂ ਖੇਤੀਬਾੜੀ ਸੰਸਥਾਵਾਂ ਵਿੱਚੋਂ ਸਿਰਫ ਪੀਏਯੂ ਨੂੰ ਦੋ ਫੈਲੋਸ਼ਿਪਾਂ ਪ੍ਰਾਪਤ ਹੋਈਆਂ ਹਨ| ਕੁਮਾਰੀ ਮੈਂਥਰੀ ਨੂੰ ਇਹ ਫੈਲੋਸ਼ਿਪ ਪ੍ਰਾਈਵੇਟ ਉਦਯੋਗ ਸਾਂਝੀਦਾਰ ਕੋਰਟੇਬਾ ਐਗਰੀ ਸਾਇੰਸ ਦੇ ਸਹਿਯੋਗ ਨਾਲ ਸਥਾਪਿਤ ਵਜ਼ੀਫੇ ਵਜੋਂ ਪ੍ਰਾਪਤ ਕੀਤੀ ਹੈ | ਪ੍ਰਕਾਸ ਰਾਇਗਰ ਨੂੰ ’ਚੌਲਾਂ ਵਿੱਚ ਪੌਸਟਿਕ ਤੱਤਾਂ ਦੀ ਘਾਟ ਸਹਿਣਸੀਲਤਾ ਵਿਸ਼ੇ ਤੇ ਡਾਕਟਰੇਟ ਖੋਜ ਨੂੰ ਅੱਗੇ ਵਧਾਉਣ ਲਈ ਪ੍ਰਾਈਵੇਟ ਪਾਰਟਨਰ  ਐੱਨ ਜੀ ਬੀ ਡਾਇਗਨੌਸਟਿਕਸ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਦਿੱਤੀ ਗਈ ਹੈ|

Facebook Comments

Trending