ਪੰਜਾਬੀ

ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਐਪੀਜੇਨੇਟਿਕਸ ਬਾਰੇ ਜਾਰੀ ਕੀਤੀ ਕਿਤਾਬ 

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਬੀਤੇ ਦਿਨੀਂ ‘ਫੰਡਾਮੈਂਟਲਜ ਆਫ ਐਪੀਜੇਨੇਟਿਕਸ’ ਨਾਂ ਦੀ ਪੁਸਤਕ ਲੋਕ ਅਰਪਿਤ ਕੀਤੀ | ਇਸ ਕਿਤਾਬ ਦੇ ਲੇਖਕ ਪੀ.ਏ.ਯੂ. ਤੋਂ 2005 ਵਿੱਚ ਜੈਨੇਟਿਕਸ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਡਾ. ਗੁਰਬਚਨ ਸਿੰਘ ਮਿਗਲਾਨੀ ਹਨ |
 ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਤਾਬ ਐਪੀਜੇਨੇਟਿਕਸ ਦੇ ਵੱਖ-ਵੱਖ ਪਹਿਲੂਆਂ ਬਾਰੇੇ ਸੰਖੇਪ ਪਰ ਸਟੀਕ ਜਾਣਕਾਰੀ ਮੁਹੱਈਆ ਕਰਾਉਂਦੇ ਹੈ | ਉਹਨਾਂ ਕਿਹਾ ਕਿ ਐਪੀਜੇਨੇਟਿਕਸ ਇੱਕ ਨਵਾਂ ਪਰ ਉਭਰ ਰਿਹਾ ਖੇਤਰ ਹੈ ਜਿਸ ਵਿੱਚ ਡੀ ਐੱਨ ਏ ਲੜੀਆਂ ਨੂੰ ਬਦਲੇ ਬਿਨਾਂ ਜੀਨਾਂ ਦੀ ਸਮੀਕਰਣ ਨੂੰ ਨਿਯਮਤ ਕੀਤਾ ਜਾ ਸਕਦਾ ਹੈ | ਡਾ. ਗੋਸਲ ਨੇ ਹੋਰ ਕਿਹਾ ਕਿ ਪੌਦਿਆਂ ਵਿੱਚ ਐਪੀਜੀਨੇਟਿਕ ਤਬਦੀਲੀਆਂ ਵੱਖ-ਵੱਖ ਕਾਰਕਾਂ ਜਿਵੇਂ ਕਿ ਤਾਪਮਾਨ, ਪਾਣੀ ਦੀ ਉਪਲਬਧਤਾ, ਪੌਸ਼ਟਿਕ ਤੱਤਾਂ ਦੇ ਪੱਧਰ ਅਤੇ ਖਾਦਾਂ ਜਾਂ ਕੀਟਨਾਸਕਾਂ ਦੀ ਵਰਤੋਂ ਕਾਰਨ ਹੋ ਸਕਦੀਆਂ ਹਨ|
ਡਾ. ਜੀ.ਐਸ. ਮਿਗਲਾਨੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਕਿਤਾਬ ਮੁੱਖ ਤੌਰ ’ਤੇ ਰਵਾਇਤੀ ਖੇਤੀਬਾੜੀ ਅਤੇ ਮੈਡੀਕਲ ਯੂਨੀਵਰਸਿਟੀਆਂ ਵਿੱਚ ਐਪੀਜੇਨੇਟਿਕਸ ਦੀ ਪੜ੍ਹਾਈ ਕਰ ਰਹੇ ਅੰਡਰਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਪਾਠ ਪੁਸਤਕ ਵਜੋਂ ਲਿਖੀ ਗਈ ਹੈ| ਕਿਤਾਬ ਦਾ ਮੂਲ ਆਧਾਰ ਇਹ ਵਿਚਾਰ ਹੈ ਕਿ ਜੀਨ ਸਾਡੇ ਸਰੀਰ ਦੇ ਵਿਕਾਸ ਅਤੇ ਕੰਮਕਾਜ ਲਈ ਹਦਾਇਤਾਂ ਵਜੋਂ ਕੰਮ ਕਰਦੇ ਹਨ|

Facebook Comments

Trending

Copyright © 2020 Ludhiana Live Media - All Rights Reserved.