Connect with us

ਪੰਜਾਬੀ

ਪੀ.ਏ.ਯੂ. ਦੇ ਵਿਦਿਆਰਥੀ ਨੇ ਪੋਸਟਰ ਬਨਾਉਣ ਵਿੱਚ ਜਿੱਤਿਆ ਸਰਵੋਤਮ ਐਵਾਰਡ 

Published

on

PAU The student won the best award in poster making

ਲੁਧਿਆਣਾ : ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜਾਰਥੀ ਇੰਜ. ਰੁਚਿਕਾ ਜਲਪੌਰੀ ਨੂੰ ਬੀਤੇ ਦਿਨੀਂ ਇੱਕ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਬਨਾਉਣ ਲਈ ਸਰਵੋਤਮ ਐਵਾਰਡ ਨਾਲ ਸਨਮਾਨਿਆ ਗਿਆ | ਬੀਤੇ ਦਿਨੀਂ ਖੇਤੀ, ਬਾਗਬਾਨੀ ਅਤੇ ਸੰਬੰਧਿਤ ਖੇਤਰਾਂ ਬਾਰੇ ਮਾਲਾਰੈਡੀ ਯੂਨੀਵਰਸਿਟੀ ਹੈਦਰਾਬਾਦ ਵਿੱਚ ਕਰਵਾਈ ਗਈ ਸੀ |

ਕੁਮਾਰੀ ਰੁਚਿਕਾ ਨੂੰ ਧਨੀਏ ਦੀ ਪਿਊਰੀ ਬਨਾਉਣ ਲਈ ਇਜ਼ਾਦ ਕੀਤੀ ਨਵੀਂ ਤਕਨੀਕ ਬਾਰੇ ਪੋਸਟਰ ਬਨਾਉਣ ਲਈ ਇਹ ਐਵਾਰਡ ਦਿੱਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ ਇੰਜ: ਰੁਚਿਕਾ ਸੌਰ ਊਰਜਾ ਅਧਾਰਿਤ ਡਰਾਇਰ ਦੇ ਵਿਕਾਸ ਬਾਰੇ ਆਪਣੇ ਪੀ ਐੱਚ ਡੀ ਕਰ ਰਹੀ ਹੈ ਜਿਸਦੀ ਸਹਾਇਤਾ ਨਾਲ ਸਬਜ਼ੀਆਂ ਦੀਆਂ ਪਿਊਰੀਆਂ ਬਣਾਈਆਂ ਜਾਣਗੀਆਂ |

Facebook Comments

Trending