Connect with us

ਪੰਜਾਬੀ

ਪੀ.ਏ.ਯੂ. ਦੇ ਵਿਦਿਆਰਥੀ ਨੇ ਖੇਤੀਬਾੜੀ ਖੋਜ ਸੇਵਾਵਾਂ ‘ਚ ਕੀਤਾ ਦੂਜਾ ਸਥਾਨ ਪ੍ਰਾਪਤ

Published

on

PAU The student secured second place in Agricultural Research Services

ਲੁਧਿਆਣਾ : ਪੀ.ਏ.ਯੂ. ਦੇ ਫਸਲ ਵਿਗਿਆਨ ਵਿਭਾਗ ਵਿੱਚ ਪੀ ਐੱਚ ਡੀ ਦੇ ਖੋਜਾਰਥੀ ਸ਼੍ਰੀ ਕਾਰਤਿਕ ਸ਼ਰਮਾ ਨੇ ਖੇਤੀਬਾੜੀ ਖੋਜ ਸੇਵਾਵਾਂ ਦੀ ਪ੍ਰੀਖਿਆ ਦੇ ਗੈਰ-ਰਾਖਵੇਂ ਵਰਗ ਵਿੱਚ ਪਹਿਲੇ ਰੈਂਕ ਅਤੇ ਸਮੁੱਚੇ ਤੌਰ ’ਤੇ ਦੂਜੇ ਰੈਂਕ ਦੇ ਨਾਲ ਪ੍ਰੀਖਿਆ ਪਾਸ ਕੀਤੀ ਅਤੇ ਉਸਦੀ ਚੋਣ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਿੱਚ ਫਸਲ ਵਿਗਿਆਨੀ ਵਜੋਂ ਹੋਈ ਹੈ | ਸ੍ਰੀ ਕਾਰਤਿਕ ਸਰਮਾ ਆਪਣੀ ਪੀ.ਐਚ.ਡੀ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਮੁੱਖ ਫਸਲ ਵਿਗਿਆਨੀ ਡਾ. ਸੋਹਣ ਸਿੰਘ ਵਾਲੀਆ ਦੀ ਨਿਗਰਾਨੀ ਹੇਠ ਕੀਤੀ |

ਉਸ ਦੀ ਖੋਜ ਸਮੱਸਿਆ ਦਾ ਸਿਰਲੇਖ ਸੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਸ਼ੂ ਧਨ ਅਧਾਰਤ ਸੰਯੁਕਤ ਖੇਤੀ ਪ੍ਰਣਾਲੀ ਦੇ ਵੱਖ-ਵੱਖ ਹਿੱਸਿਆਂ ਦਾ ਲੇਖਾ-ਜੋਖਾ | ਇਸ ਖੋਜ ਦੇ ਤਹਿਤ ਖੋਜਾਰਥੀ ਨੇ ਇੱਕ ਏਕੜ ਜਮੀਨ ਵਾਲੇ ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣ ਲਈ ਸੰਯੁਕਤ ਖੇਤੀ ਪ੍ਰਣਾਲੀ ’ਤੇ ਕੰਮ ਕੀਤਾ| ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪ੍ਰੀਖਿਆ ਪਾਸ ਕਰਨ ਲਈ ਵਿਦਿਆਰਥੀ ਦੁਆਰਾ ਕੀਤੇ ਗਏ ਵਚਨਬੱਧ ਯਤਨਾਂ ਦੀ ਸਲਾਘਾ ਕੀਤੀ|

Facebook Comments

Trending