Connect with us

ਪੰਜਾਬੀ

ਪੀ.ਏ.ਯੂ. ਦੇ ਵਿਦਿਆਰਥੀ ਦੀ ਚੋਣ ਇੰਡੀਆ ਫੂਡ ਸਿਸਟਮ ਫੈਲੋਸ਼ਿਪ 2023 ਲਈ ਹੋਈ

Published

on

PAU The student has been selected for the India Food System Fellowship 2023

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿੱਚ ਐਮ ਐਸ ਸੀ ਦੀ ਵਿਦਿਆਰਥਣ ਕੁਮਾਰੀ ਕਾਜਲ ਨੂੰ ਫੂਡ ਫਿਊਚਰ ਫਾਊਂਡੇਸਨ ਵੱਲੋਂ ਦਿ ਇੰਡੀਆ ਫੂਡ ਸਿਸਟਮਜ ਫੈਲੋਸ਼ਿਪ ਤਹਿਤ ਸ਼ੁਰੂ ਕੀਤੇ ਗਏ ਵੱਕਾਰੀ ਫੈਲੋਸ਼ਿਪ ਪ੍ਰੋਗਰਾਮ ਲਈ ਚੁਣਿਆ ਗਿਆ ਹੈ| ਇਹ ਫੈਲੋਸ਼ਿਪ ਪ੍ਰੋਗਰਾਮ ਭਾਰਤੀ ਭੋਜਨ ਪ੍ਰਣਾਲੀ ਵਿੱਚ ਤਬਦੀਲੀ ਲਿਆਉਣ ਲਈ ਉਸਦੇ ਹੁਨਰ ਅਤੇ ਗਿਆਨ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ|

ਉਹ ਇੰਡੀਆ ਫੂਡ ਸਿਸਟਮ ਲੀਡਰਜ ਨੈੱਟਵਰਕ ਦਾ ਹਿੱਸਾ ਬਣੇਗੀ ਅਤੇ ਭਾਰਤ ਵਿੱਚ ਭੁੱਖ, ਕੁਪੋਸਣ, ਗਰੀਬੀ, ਵਾਤਾਵਰਣ ਦੀ ਗਿਰਾਵਟ, ਜਲਵਾਯੂ ਤਬਦੀਲੀ ਅਤੇ ਰੋਜੀ-ਰੋਟੀ ਸਮੇਤ ਚੁਣੌਤੀਆਂ ਨੂੰ ਹੱਲ ਕਰਨ ਲਈ ਲੋਕ ਪੱਖੀ ਭੋਜਨ ਪ੍ਰਣਾਲੀ ਸਥਾਪਿਤ ਕਰਨ ਲਈ ਯਤਨਸ਼ੀਲ ਰਹੇਗੀ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡਾ. ਪਰਦੀਪ ਕੁਮਾਰ ਛੁਨੇਜਾ, ਡਾ. ਕਿਰਨਜੋਤ ਸਿੱਧੂ ਅਤੇ ਡਾ. ਕਿਰਨ ਗਰੋਵਰ ਨੇ ਵਿਦਿਆਰਥਣ ਨੂੰ ਉਸਦੀ ਸਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ |

Facebook Comments

Trending