ਪੀ.ਏ.ਯੂ. ਦੇ ਕਮਿਸਟਰੀ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥਣ ਕੁਮਾਰੀ ਫੌਜ਼ੀਆ ਅੰਜ਼ੁਮ ਅਬਦੁਲ ਜਲੀਲ ਨੂੰ ਪੀ ਐੱਚ ਡੀ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ ਹੋਈ ਹੈ| ਇਹ ਫੈਲੋਸ਼ਿਪ ਉਸਦੇ ਪੀ ਐੱਚ ਡੀ ਪ੍ਰੋਗਰਾਮ ਲਈ ਸਾਇੰਸ ਇੰਜਨੀਅਰਿੰਗ ਰਿਸਰਚ ਬੋਰਡ-ਫਿੱਕੀ ਵੱਲੋਂ ਦਿੱਤੀ ਗਈ ਹੈ| ਇਸ ਫੈਲੋਸ਼ਿਪ ਵਿਚ ਕੁਮਾਰੀ ਫੌਜ਼ੀਆ ਨੂੰ ਮਾਸਿਕ ਵਜ਼ੀਫੇ ਦੇ ਰੂਪ ਵਿਚ 76,880 ਰੁਪਏ ਦੀ ਰਾਸ਼ੀ ਪ੍ਰਾਪਤ ਹੋਵੇਗੀ|
ਕੁਮਾਰੀ ਫੌਜ਼ੀਆ ਕਣਕ ਉੱਤੇ ਜੈਵਿਕ ਅਤੇ ਅਜੈਵਿਕ ਤਣਾਵਾਂ ਸੰਬੰਧੀ ਆਪਣੀ ਖੋਜ ਡਾ. ਊਰਵਸ਼ੀ ਦੀ ਨਿਗਰਾਨੀ ਹੇਠ ਕਰ ਰਹੀ ਹੈ| ਉਸਦੀ ਖੋਜ ਉਦਯੋਗਿਕ ਸਾਂਝੇਦਾਰੀ ਸਹਿਯੋਗ ਸਕੀਮ ਤਹਿਤ ਨਿਊਟਰਾਂਟਾ ਸੀਡਜ਼ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ਹੋ ਰਹੀ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੁਮਾਰੀ ਫੌਜ਼ੀਆ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|