ਪੰਜਾਬੀ

ਪੀ.ਏ.ਯੂ. ਦੀ ਵਿਦਿਆਰਥਣ ਨੂੰ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਖੋਜ ਲਈ ਮਿਲਿਆ ਮੌਕਾ

Published

on

ਲੁਧਿਆਣਾ : ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਤੋਂ ਪੀ ਐੱਚ ਡੀ ਕਰਨ ਵਾਲੀ ਵਿਦਿਆਰਥਣ ਡਾ. ਕਰਮਿੰਦਰਬੀਰ ਕੌਰ ਨੂੰ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਤੋਂ ਪੋਸਟ ਡਾਕਟਰਲ ਖੋਜ ਕਰਨ ਦਾ ਮੌਕਾ ਮਿਲ ਰਿਹਾ ਹੈ | ਡਾ. ਕੌਰ ਉਸ ਯੂਨੀਵਰਸਿਟੀ ਵਿੱਚ ਕਣਕ ਦੇ ਜੀਨ ਸੰਪਾਦਨ ਅਤੇ ਰੂਪਾਂਤਰਣ ਬਾਰੇ ਖੋਜ ਕਰੇਗੀ ਅਤੇ ਉਸਦੇ ਨਿਗਰਾਨ ਮੈਕਗਿਲ ਯੂਨੀਵਰਸਿਟੀ ਦੇ ਮੈਕਡੋਨਲਡ ਕੈਂਪਸ, ਮਾਂਟਰੀਅਲ ਦੇ ਪੌਦਾ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਸਵਿੰਦਰ ਸਿੰਘ ਹੋਣਗੇ |

ਇਸ ਦੌਰਾਨ ਕਰਮਿੰਦਰਬੀਰ ਕੌਰ ਨੇ ਉੱਚੇ ਵੱਕਾਰ ਵਾਲੀ ਸਕਾਲਰਸ਼ਿਪ ਮੌਨਸੈਂਟੋ ਬੀਚਲ-ਬੋਰਲੋਗ ਵੀ ਹਾਸਲ ਕੀਤੀ | ਉਹਨਾਂ ਦਾ ਕੰਮ ਚੌਲਾਂ ਦੇ ਜੀਨ ਸੰਪਾਦਨ ਦੇ ਸੰਬੰਧ ਵਿੱਚ ਸੀ ਅਤੇ ਇਹ ਕਾਰਜ ਉਹਨਾਂ ਨੇ ਕੈਲੇਫੋਰਨੀਆ ਡੇਵਿਸ ਯੂਨੀਵਰਸਿਟੀ ਅਮਰੀਕਾ ਦੇ ਸਹਿਯੋਗ ਨਾਲ ਸੰਪੂਰਨ ਕੀਤਾ | ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਦੱਸਿਆ ਕਿ ਡਾ. ਕਰਮਿੰਦਰਬੀਰ ਕੌਰ ਵਿਭਾਗ ਵਿੱਚ ਅਧਿਆਪਨ ਸਹਾਇਕ ਵਜੋਂ ਕੰਮ ਕਰਦੇ ਰਹੇ ਤੇ ਬਾਅਦ ਵਿੱਚ ਪ੍ਰੋਜੈਕਟ ਵਿਗਿਆਨੀ ਬਣ ਗਏ |

Facebook Comments

Trending

Copyright © 2020 Ludhiana Live Media - All Rights Reserved.