ਪੰਜਾਬ ਨਿਊਜ਼

ਪੀ.ਏ.ਯੂ. ਦੇ ਮੁਲਾਜ਼ਮ ਦੀ ਇੰਡੀਅਨ ਇਨਫ਼ਰਮੇਸ਼ਨ ਸਰਵਿਸ ਲਈ ਹੋਈ ਚੋਣ

Published

on

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵਿੱਚ ਮੀਡੀਆ ਅਸਿਸਟੈਂਟ ਵਜੋਂ ਸੇਵਾ ਨਿਭਾਅ ਰਹੇ ਡਾ. ਵਿਕਰਮ ਸਿੰਘ ਇੰਡੀਅਨ ਇਨਫ਼ਰਮੇਸ਼ਨ ਸਰਵਿਸ (ਆਈ.ਆਈ.ਐੱਸ) ਦੇ ਸੀਨੀਅਰ ਗਰੇਡ ਵਿੱਚ ਚੁਣੇ ਗਏ ਹਨ| ਉਨ੍ਹਾਂ ਦੀ ਇਹ ਚੋਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ) ਵੱਲੋਂ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਭਾਰਤ ਸਰਕਾਰ ਲਈ ਕੀਤੀ ਗਈ ਹੈ|

ਜ਼ਿਕਰਯੋਗ ਹੈ ਕਿ ਯੂ.ਪੀ.ਐੱਸ.ਸੀ ਵੱਲੋਂ ਇਸ ਸਰਵਿਸ ਤਹਿਤ ਪੰਜਾਬੀ ਭਾਸ਼ਾ ਵਿੱਚ ਸਿਰਫ਼ ਇੱਕ ਉਮੀਦਵਾਰ ਦੀ ਚੋਣ ਕੀਤੀ ਗਈ ਹੈ| ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ. ਨੇ ਡਾ. ਵਿਕਰਮ ਸਿੰਘ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ| ਡਾ. ਮਾਨਵਇੰਦਰਾ ਸਿੰਘ ਗਿੱਲ, ਰਜਿਸਟਰਾਰ ਅਤੇ ਡਾ. ਸ਼ੰਮੀ ਕਪੂਰ, ਡੀਨ, ਨੇ ਡਾ. ਵਿਕਰਮ ਸਿੰਘ ਦੀ ਇਸ ਕਾਮਯਾਬੀ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ|

ਡਾ. ਸਰਬਜੀਤ ਸਿੰਘ, ਮੁਖੀ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਨੇ ਕਿਹਾ ਕਿ ਪੀ.ਏ.ਯੂ. ਦੇ ਪਿਛਲੇ ਕਰੀਬ ਤਿੰਨ ਦਹਾਕਿਆਂ ਦੇ ਵਿੱਚ ਇੰਡੀਅਨ ਇਨਫ਼ਰਮੇਸ਼ਨ ਸਰਵਿਸ ਤਹਿਤ ਚੁਣੇ ਜਾਣ ਵਾਲੇ ਡਾ. ਵਿਕਰਮ ਸਿੰਘ ਪਹਿਲੇ ਵਿਅਕਤੀ ਹਨ|

Facebook Comments

Trending

Copyright © 2020 Ludhiana Live Media - All Rights Reserved.