ਬੀਤੇ ਦਿਨੀਂ ਪੀ.ਏ.ਯੂ. ਦੇ ਭੋਜਨ ਵਿਗਿਆਨ ਤਕਨਾਲੋਜੀ ਵਿਭਾਗ ਦੇ ਦੋ ਮਾਹਿਰਾਂ ਨੇ ਅੰਤਰਰਾਸ਼ਟਰੀ ਪ੍ਰਕਾਸ਼ਕਾਂ ਟੇਲਰ ਐਂਡ ਫਰਾਂਸਿਸ ਗਰੁੱਪ ਅਤੇ ਸੀ ਆਰ ਸੀ ਪ੍ਰੈੱਸ ਵੱਲੋਂ ਪ੍ਰਕਾਸ਼ਿਤ ਕੀਤੀਆਂ ਦੋ ਕਿਤਾਬਾਂ ਖੇਤੀ ਲਾਇਬ੍ਰੇਰੀਆ ਦੀ ਅੰਤਰਰਾਸ਼ਟਰੀ ਕਾਨਫਰੰਸ ਵਿਚ ਰਿਲੀਜ਼ ਕੀਤੀਆਂ ਗਈਆਂ| ਇਹਨਾਂ ਕਿਤਾਬਾਂ ਦੇ ਸੰਪਾਦਕ ਡਾ. ਰਾਜਨ ਸ਼ਰਮਾ ਅਤੇ ਡਾ. ਸਵਿਤਾ ਸ਼ਰਮਾ ਹਨ| ਪਹਿਲੀ ਕਿਤਾਬ ਨਿਊਟ੍ਰੀ ਸਿਰੀਅਲ ਬਾਰੇ ਹੈ| ਇਸ ਦੇ ਸੰਪਾਦਕ ਡਾ. ਰਾਜਨ ਸ਼ਰਮਾ, ਡਾ. ਵੀ ਨੰਦਾ ਅਤੇ ਡਾ. ਸਵਿਤਾ ਸ਼ਰਮਾ ਹਨ| ਇਹ ਕਿਤਾਬ ਖਰਵ•ੇਂ ਅਨਾਜਾਂ ਅਤੇ ਚਰ•ੀ ਦੇ ਅਨਾਜ ਗੁਣਾਂ ਨਾਲ ਸੰਬੰਧਿਤ ਹੈ|

ਦੂਸਰੀ ਕਿਤਾਬ ਸਿਰੀਅਲ ਪ੍ਰੋਸੈਸਿੰਗ ਤਕਨਾਲੋਜੀਆਂ ਬਾਰੇ ਹੈ| ਇਸਦੇ ਸੰਪਾਦਕ ਡਾ. ਰਾਜਨ ਸ਼ਰਮਾ, ਡਾ. ਬੀ ਐੱਨ ਡਾਰ ਅਤੇ ਡਾ. ਸਵਿਤਾ ਸ਼ਰਮਾ ਹਨ| ਇਸ ਕਿਤਾਬ ਵਿਚ ਅਨਾਜਾਂ ਦੀ ਪ੍ਰੋਸੈਸਿੰਗ ਲਈ ਵਰਤੋਂ ਵਿਚ ਆਉਣ ਵਾਲੀਆਂ ਨਵੀਨ ਤਕਨਾਲੋਜੀਆਂ ਦਾ ਜ਼ਿਕਰ ਹੈ| ਪ੍ਰੋਸੈਸਿੰਗ ਲਈ ਵਰਤੀਆਂ ਜਾਂਦੀਆਂ ਮਸ਼ੀਨੀ, ਜੈਵਿਕ, ਤਾਪ ਅਧਾਰਿਤ ਅਤੇ ਗੈਰ ਤਾਪ ਵਿਧੀਆਂ ਦਾ ਜ਼ਿਕਰ ਕੀਤਾ ਗਿਆ ਹੈ|ਇਹਨਾਂ ਕਿਤਾਬਾਂ ਵਿਚ ਵੱਖ-ਵੱਖ ਵੱਕਾਰੀ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਵੱਲੋਂ ਲਿਖੇ ਗਏ ਅਧਿਆਏ ਸ਼ਾਮਿਲ ਕੀਤੇ ਹਨ|