Connect with us

ਪੰਜਾਬੀ

 ਪੀ.ਏ.ਯੂ. ਦੇ ਵਾਈਸ ਚਾਂਸਲਰ ਨੂੰ ਮਿਲੇ ਹਾਰਟਫੁੱਲਨੈੱਸ ਟਰੱਸਟ ਦੇ ਨੁਮਾਇੰਦੇ

Published

on

PAU The representatives of the Heartfulness Trust met the Vice Chancellor of
ਲੁਧਿਆਣਾ : ਅੱਜ ਹਾਰਟਫੁੱਲਨੈੱਸ ਐਜੂਕੇਸਨ ਟਰੱਸਟ ਦੇ ਨੁਮਾਇੰਦਿਆਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਟਰੱਸਟ ਦੇ ਨੁਮਾਇੰਦੇ ਯੂਨੀਵਰਿਸਿਟੀ ਦੇ ਵਿਦਿਆਰਥੀਆਂ ਵਿੱਚ ਮੈਡੀਟੇਸ਼ਨ ਦੇ ਅਭਿਆਸ ਨੂੰ ਸਾਮਲ ਕਰਨ ਲਈ ਇੱਕ ਮੁਫਤ ਕੋਰਸ ਦੀ ਸੰਭਾਵਨਾ ਬਾਰੇ ਚਰਚਾ ਕਰਨ ਲਈ ਆਏ ।
ਇਸ ਬਾਰੇ ਗੱਲ ਕਰਦਿਆਂ ਟਰੱਸਟ ਦੇ ਇੱਕ ਅਨੁਭਵੀ ਮੈਂਬਰ ਬਿ੍ਰਗੇਡੀਅਰ ਕੁਲਜੀਤ ਸਿੰਘ ਨੇ ਕਿਹਾ ਕਿ ਹਾਰਟਫੁੱਲਨੈੱਸ ਟਰੱਸਟ ਇੱਕ ਮੁਨਾਫਾ ਰਹਿਤ, ਸਵੈ-ਸੇਵੀ ਸੰਸਥਾ ਹੈ ਜੋ ਤਨਾਅ ਮੁਕਤ ਜੀਵਨ-ਜਾਚ ਅਤੇ ਪੁਨਰ ਆਵਾਸ ਨਾਲ ਲੋਕਾਂ ਨੂੰ ਜੋੜਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰਦੀ ਹੈ। ਉਹਨਾਂ ਨੇ ਟਰੱਸਟ ਦੀਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਵੱਲੋਂ ਲਾਏ ਜਾਂਦੇ ਕੋਰਸਾਂ ਦਾ ਉਦੇਸ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰਲੇ ਰਿਸ਼ਤੇ ਨੂੰ ਸੁਹਿਰਦ ਬ ਬਣਾਉਣਾ ਹੈ ।
ਉਹਨਾਂ ਕਿਹਾ ਕਿ ਮੌਜੂਦਾ ਸੰਸਾਰ ਦੇ ਸਾਹਮਣੇ ਜਿਸ ਤਰਾਂ ਦੇ ਜੀਣ ਢੰਗ ਦੀ ਲੋੜ ਹੈ ਉਸਨੂੰ ਉਤਸ਼ਾਹਿਤ ਕਰਨ ਅਤੇ ਸਿਖਾਉਣ ਲਈ ਟਰੱਸਟ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ । ਇਸ ਲਈ ਵਿਦਿਆਰਥੀਆਂ ਵਿੱਚ ਸੰਚਾਰ ਅਤੇ ਅਗਵਾਈ ਦੇ ਗੁਣਾਂ ਨੂੰ ਪ੍ਰਫੁੱਲਿਤ ਕਰਕੇ ਉਹਨਾਂ ਨੂੰ ਭਵਿੱਖ ਦੀਆਂ ਮੰਗਾਂ ਅਨੁਸਾਰ ਸਿੱਖਿਅਤ ਕੀਤਾ ਜਾਂਦਾ ਹੈ । ਉਹਨਾਂ ਨੇ ਪੇਸ਼ਕਾਰੀ ਤੋਂ ਬਾਅਦ ਕੋਰਸ ਦੀ ਸਮਾਂ ਸੀਮਾ ਅਤੇ ਇਸ ਨੂੰ ਵਿਦਿਆਰਥੀਆਂ ਦੇ ਰੁਝੇਵਿਆਂ ਵਿੱਚ ਸਾਮਲ ਕਰਨ ਦੇ ਤਰੀਕਿਆਂ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਚਾਲੂ ਅਕਾਦਮਿਕ ਸਾਲ ਲਈ ਵਿਦਿਆਰਥੀਆਂ ਦਾ ਪਾਠਕ੍ਰਮ ਢਾਂਚਾ ਪਹਿਲਾਂ ਹੀ ਬੜਾ ਰੁਝਿਆ ਹੋਇਆ ਹੈ ਅਤੇ ਇਸ ਵਿੱਚ ਤੁਰੰਤ ਕੁਝ ਵੀ ਸ਼ਾਮਿਲ ਕਰਨਾ ਮੁਸ਼ਕਲ ਹੋਵੇਗਾ। ਹਾਲਾਂਕਿ ਉਸਨੇ ਆਪਣੀ ਟੀਮ ਨੂੰ ਇਸ ਮੁੱਦੇ ’ਤੇ ਵਿਚਾਰ ਕਰਨ ਅਤੇ ਅਗਲੇ ਅਕਾਦਮਿਕ ਕੈਲੰਡਰ ਵਿੱਚ ਇਸ ਨੂੰ ਸਾਮਲ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਹਿਦਾਇਤ ਦਿੱਤੀ ।

Facebook Comments

Trending