ਪੰਜਾਬੀ
ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਕਰਵਾਇਆ ਪੌਟ ਸਜਾਵਟ ਮੁਕਾਬਲਾ
Published
2 years agoon

ਲੁਧਿਆਣਾ : ਪੀ.ਏ.ਯੂ. ਦੇ ਸਕੂਲ ਆਫ ਬਿਜਨਸ ਸਟੱਡੀਜ ਵੱਲੋਂ ਕੁਦਰਤ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਪੌਟ ਸਜਾਵਟ ਮੁਕਾਬਲਾ ਕਰਵਾਇਆ ਗਿਆ | ਇਸ ਸਮਾਗਮ ਵਿੱਚ ਡਾ. ਬਲਜਿੰਦਰ ਸਿੰਘ ਸੈਣੀ, ਕਾਰਜਕਾਰੀ ਨਿਰਦੇਸਕ, ਸਰ ਰਤਨ ਟਾਟਾ ਟਰੱਸਟ, ਡਾ. ਸੰਦੀਪ ਕਪੂਰ ਅਤੇ ਸ੍ਰੀ ਸੂਰਜ ਸਰਮਾ ਨੇ ਵੀ ਆਪਣੀ ਹਾਜਰੀ ਭਰੀ |
ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੈਨੇਜਮੈਂਟ ਸਾਇੰਸ ਐਸੋਸੀਏਸਨ ਨਾਲ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ| ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਇੱਕ ਸਾਂਝੇ ਟੀਚੇ ਲਈ ਇੱਕ ਟੀਮ ਵਿੱਚ ਕੰਮ ਕਰਨ ਅਤੇ ਸਮੂਹਕ ਮੁਹਾਰਤ ਹਾਸਲ ਕਰਨ ਦੇ ਮਹੱਤਵ ਨੂੰ ਸਮਝਣ ਦੇ ਨਾਲ-ਨਾਲ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਸਮਝਣ ਲਈ ਗਤੀਸ਼ੀਲ ਰਹਿਣ |

ਡਾ. ਸੰਦੀਪ ਕਪੂਰ ਨੇ ਹਾਜ਼ਰੀਨ ਨੂੰ ਵਿਗਿਆਨ ਦੇ ਨਾਲ-ਨਾਲ ਇੱਕ ਕਲਾ ਦੇ ਰੂਪ ਵਿੱਚ ਉਜਾਗਰ ਕਰਨ ਬਾਰੇ ਚਾਨਣਾ ਪਾਇਆ| ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਅਗਵਾਈ ਦੇ ਹੁਨਰ ਨੂੰ ਵਿਕਸਿਤ ਕਰਨ ਅਤੇ ਉਹਨਾਂ ਨੂੰ ਅੱਗੇ ਲਿਆਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਅਸਲ ਸੰਸਾਰ ਵਿੱਚ ਕਦਮ ਰੱਖਣ ਵੇਲੇ ਵੱਖ-ਵੱਖ ਸਥਿਤੀਆਂ ਨੂੰ ਸੰਭਾਲਣ ਦੀ ਸਮਰੱਥਾ ਪੈਦਾ ਕਰ ਸਕਣ|

ਸਮਾਗਮ ਦੇ ਇੰਚਾਰਜ ਡਾ. ਸੁਖਮਨੀ ਨੇ ਵਿਦਿਆਰਥੀਆਂ ਨੂੰ ਇਸ ਸਮਾਗਮ ਵਿੱਚ ਪੂਰੇ ਦਿਲ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਪੌਦਿਆਂ ਦੀ ਪੋਸ਼ਣ ਰੱਖਣ ਲਈ ਉਤਸ਼ਾਹਿਤ ਕੀਤਾ, ਉਹਨਾਂ ਨੂੰ ਦਿਆਲੂ ਅਤੇ ਜ਼ਿੰਮੇਵਾਰ ਬਣਨ ਦੀ ਸਿੱਖਿਆ ਦਿੱਤੀ| ਬਹੁਤ ਸਾਰੇ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਭਾਗ ਲਿਆ ਅਤੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਅੰਦਰੂਨੀ ਪੌਦਿਆਂ ਨਾਲ ਸਜਾਏ 42 ਬਰਤਨ ਲੈ ਕੇ ਆਏ |

ਅੰਤ ਵਿੱਚ ਡਾ. ਬਲਜਿੰਦਰ ਨੇ ਨਤੀਜਿਆਂ ਦੀ ਘੋਸਣਾ ਕੀਤੀ | ਮਣੀਪੁਰ ਤੋਂ ਮਸਨਾਮ ਧਨੇਸਵਰੀ ਨੂੰ ਪਹਿਲਾ ਸਥਾਨ ਮਿਲਿਆ ਜਦਕਿ ਮਨਪ੍ਰੀਤ ਕੌਰ ਅਤੇ ਯਸ਼ਿਕਾ ਸ਼ਰਮਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ| ਉਹਨਾਂ ਨੂੰ ਉਹਨਾਂ ਦੇ ਯਤਨਾਂ ਲਈ ਪ੍ਰਸੰਸਾ ਵਜੋਂ ਇਨਾਮ ਵੀ ਦਿੱਤੇ ਗਏ| ਡਾ. ਬਲਜਿੰਦਰ ਅਤੇ ਸ੍ਰੀ ਸੂਰਜ ਨੂੰ ਉਪਹਾਰ ਸਰੂਪ ਸੁੰਦਰ ਬੂਟੇ ਦਿੱਤੇ ਗਏ|
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ