Connect with us

ਪੰਜਾਬੀ

ਪੀ.ਏ.ਯੂ. ਦੇ ਖੇਤੀ ਉਦਮੀਆਂ ਨੇ ਜਿੱਤੇ ਰਾਸ਼ਟਰੀ ਪੱਧਰ ਤੇ ਮੁਕਾਬਲੇ

Published

on

PAU The agricultural entrepreneurs won the competition at the national level

ਲੁਧਿਆਣਾ : ਪੀ.ਏ.ਯੂ. ਤੋਂ ਸਿਖਲਾਈ ਲੈਣ ਵਾਲੇ ਖੇਤੀ ਉਦਮੀਆਂ ਫੂਮਾ ਲੈਬਜ ਪ੍ਰਾਈਵੇਟ ਲਿਮਟਿਡ ਅਤੇ ਰੁਹਵੇਨਾਇਲ ਬਾਇਓਮੈਡੀਕਲ ਓਪੀਸੀ ਪ੍ਰਾਈਵੇਟ ਲਿਮਟਿਡ ਨੇ ਇਲਾਜ ਅਤੇ ਖੋਜ ਦੇ ਖੇਤਰ ਵਿੱਚ ਰਾਸਟਰੀ ਬਾਇਓ ਐਂਟਰਪ੍ਰੀਨਿਓਰਸ਼ਿਪ ਮੁਕਾਬਲੇ ਵਿੱਚ 3 ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ| ਡੋਮੇਨ ਮਾਹਰਾਂ ਨੇ ਉਦਯੋਗਿਕ ਉਦਮੀਆਂ ਦੇ ਵਿਚਾਰਾਂ ਨੂੰ ਜਾਣਨ ਤੋਂ ਬਾਅਦ 3000 ਬਿਨੈਕਾਰਾਂ ਵਿੱਚੋਂ ਉਹਨਾਂ ਦੀ ਚੋਣ ਕੀਤੀ| ਵਿਚਾਰ-ਵਟਾਂਦਰੇ ਦੇ ਕਈ ਗੇੜਾਂ ਤੋਂ ਬਾਅਦ, ਉਨ•ਾਂ ਨੇ ਅੰਤਿਮ ਦੌਰ ਜਿੱਤਿਆ |

ਜੇਤੂ ਫਰਮਾਂ ਨੂੰ ਵੈਂਚਰ ਕੈਪੀਟਲਜ ਤੋਂ ਨਿਵੇਸ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ| ਇਸ ਸਮਾਗਮ ਦਾ ਆਯੋਜਨ ਹਰ ਸਾਲ ਸੈਂਟਰ ਆਫ ਸੈਲੂਲਰ ਐਂਡ ਮੋਲੀਕਿਊਲਰ ਪਲੇਟਫਾਰਮ ਦੁਆਰਾ ਮਹੱਤਵਪੂਰਨ ਸਮਾਜਿਕ ਪ੍ਰਭਾਵ ਵਾਲੇ ਨਵੇਂ ਅਤੇ ਉਤਸ਼ਾਹੀ ਖੇਤੀ ਉਦਮੀਆਂ ਨੂੰ ਪਛਾਣ ਕੇ ਉਤਸ਼ਾਹਿਤ ਕਰਨ ਲਈ ਇਹ ਇਨਾਮ ਦਿੱਤੇ ਜਾਂਦੇ ਹਨ | ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਟਾਰਟਅੱਪ ਅਤੇ ਟੀਮ  ਦੋਵਾਂ ਦੇ ਸੰਸਥਾਪਕਾਂ ਨੂੰ ਵਧਾਈ ਦਿੱਤੀ |

Facebook Comments

Trending