Connect with us

ਪੰਜਾਬ ਨਿਊਜ਼

ਪੀਏਯੂ ਦੇ ਵਿਦਿਆਰਥੀਆਂ ਨੇ ਖਤਮ ਕੀਤਾ ਧਰਨਾ, ਭੰਗੜਾ ਪਾ ਕੇ ਮਨਾਇਆ ਜਸ਼ਨ

Published

on

PAU students ended the sit-in, celebrated by wearing Bhangra

ਲੁਧਿਆਣਾ : ਪਿਛਲੇ ਇਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਵਿੱਚ ਪਈਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੇ ਅਸਾਮੀਆਂ ਭਰਨ ਲਈ ਸਰਕਾਰ ਵੱਲੋਂ ਹਫ਼ਤੇ ਵਿੱਚ ਆਉਣ ਵਾਲੇ ਨੋਟੀਫਿਕੇਸ਼ਨ ਦੇ ਭਰੋਸੇ ਪਿੱਛੋਂ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।

ਮੰਗਲਵਾਰ ਨੂੰ ਇਹ ਭਰੋਸਾ ਦੇਣ ਮੌਕੇ ਲੁਧਿਆਣਾ ਦੇ ਡੀਸੀ ਸੁਰਭੀ ਮਲਿਕ, ਪੀਏਯੂ ਦੇ ਵਾਈਸ ਚਾਂਲਸਰ ਸਤਬੀਰ ਸਿੰਘ ਗੋਸਲ, ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ, ਜੁਆਇੰਟ ਕਮਿਸ਼ਨਰ ਟਰੈਫ਼ਿਕ ਗੁਰਮਿੰਦਰ ਸਿੰਘ ਤੇ ਟੀਚਰਜ਼ ਐਸੋਸੀਏਸ਼ਨ ਪੀਏਯੂ ਦੇ ਅਹੁਦੇਦਾਰ ਵੀ ਹਾਜ਼ਰ ਸਨ, ਜਿਨ੍ਹਾਂ ਵਿਦਿਆਰਥੀਆਂ ਦਾ ਧਰਨਾ ਸਮਾਪਤ ਕਰਵਾਇਆ।

ਵਿਦਿਆਰਥੀਆਂ ਨੇ ਭੰਗੜੇ ਪਾ ਕੇ ਆਪਣੀ ਜਿੱਤ ਦਾ ਜਸ਼ਨ ਮਨਾਇਆ ਜਿਸ ਵਿੱਚ ਹਲਕਾ ਵਿਧਾਇਕ ਗੁਰਪ੍ਰੀਤ ਗੋਗੀ ਵੀ ਸ਼ਾਮਲ ਹੋਏ। ਜਿਨ੍ਹਾਂ ਕੇਵਲ ਭੰਗੜਾ ਹੀ ਨਹੀਂ ਸਗੋਂ ਨਾਲ ਬੋਲੀਆਂ ਵੀ ਪਾਈਆਂ ਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।

Facebook Comments

Trending