ਲੁਧਿਆਣਾ : ਪੀ ਏ ਯੂ ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ, ਵਿਭਾਗ ਵਿਚ ਪੀ ਐਚ ਡੀ ਦੀ ਵਿਦਿਆਰਥੀ ਇੰਜ ਰੁਚਿਕਾ ਜਲਪੌਰੀ ਨੂੰ ਉਸਦੀ ਪੀਐਚ.ਡੀ ਖੋਜ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਆਰਾ ਫੰਡ ਪ੍ਰਾਪਤ ਸਾਵਿਤਰੀਬਾਈ ਜੋਤੀਰਾਓ ਫੂਲੇ ਸਿੰਗਲ ਗਰਲ ਚਾਈਲਡ ਫੈਲੋਸ਼ਿਪ 2022-23 ਨਾਲ ਸਨਮਾਨਿਤ ਕੀਤਾ ਗਿਆ ਹੈ।

ਵਿਦਿਆਰਥਣ ਨੂੰ 31,000/- ਪ੍ਰਤੀ ਮਹੀਨਾ ਦੀ ਮਾਸਿਕ ਖੋਜ ਫੈਲੋਸ਼ਿਪ ਦੇ ਨਾਲ-ਨਾਲ ਸ਼ੁਰੂਆਤੀ ਦੋ ਸਾਲਾਂ ਲਈ 12,000/- ਪ੍ਰਤੀ ਸਾਲ ਦੀ ਅਚਨਚੇਤ ਗ੍ਰਾਂਟ ਅਤੇ ਸੀਨੀਅਰ ਰਿਸਰਚ ਫੈਲੋਸ਼ਿਪ ਵਿੱਚ ਅਪਗ੍ਰੇਡ ਕੀਤਾ ਜਾਵੇਗਾ। ਉਹ ਵਰਤਮਾਨ ਵਿੱਚ ਪੀਏਯੂ ਦੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ: ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ‘‘ਸਬਜ਼ੀਆਂ ਦੇ ਪਿਊਰੀਜ਼ ਲਈ ਸੋਲਰ ਅਸਿਸਟੇਡ ਰੀਫ੍ਰੈਕਟੈਂਸ ਵਿੰਡੋ ਡ੍ਰਾਇਅਰ ਦੇ ਵਿਕਾਸ ਅਤੇ ਮੁਲਾਂਕਣ’’ ਉੱਤੇ ਕੰਮ ਕਰ ਰਹੀ ਹੈ।