ਪੰਜਾਬੀ

ਪੀਏਯੂ ਦੇ ਵਿਦਿਆਰਥੀ ਨੂੰ ਡਾ. ਖੁਸ਼ ਸਲਾਨਾ ਸਮਾਰੋਹ ਵਿੱਚ ਯਾਤਰਾ ਗ੍ਰਾਂਟ ਨਾਲ ਨਿਵਾਜ਼ਿਆ

Published

on

ਲੁਧਿਆਣਾ : ਪੀ ਏ ਯੂ ਦੇ  ਕਾਲਜ ਆਫ਼ ਬੇਸਿਕ ਸਾਇੰਸਿਜ਼ ਐਂਡ ਹਿਊਮੈਨਟੀਜ਼ ਦੇ ਜ਼ੂਆਲੋਜੀ ਵਿਭਾਗ ਵਿਚ ਪੀ ਐਚ ਡੀ ਦੀ ਵਿਦਿਆਰਥਣ ਕੁਮਾਰੀ ਡਿੰਪਲ ਮੰਡਲਾ ਨੂੰ ਅਕਤੂਬਰ 2022 ਤੱਕ ਨੈਨੋ-ਪਾਰਟਿਕਲਜ਼ ਬਾਰੇ ਹੋਈ 5-ਰੋਜ਼ਾ ਰਾਸ਼ਟਰੀ ਸਿਖਲਾਈ ਵਿੱਚ ਸ਼ਾਮਲ ਹੋਣ ਲਈ 10,000/- ਰੁਪਏ ਦੀ ਯਾਤਰਾ ਗ੍ਰਾਂਟ ਪ੍ਰਾਪਤ ਹੋਈ।

ਇਹ ਸਿਖਲਾਈ ਮਦਰਾਸ ਵੈਟਰਨਰੀ ਕਾਲਜ, ਚੇਨਈ, ਤਾਮਿਲਨਾਡੂ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਚੇਨਈ, ਤਾਮਿਲਨਾਡੂ ਵਿਚ ਕਰਵਾਏ ਗਏ ਸਮਗਮ ਵਿਚ ਹਾਸਿਲ ਹੋਈ ਸੀ । ਇਹ ਗ੍ਰਾਂਟ ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਫਾਰ ਐਡਵਾਂਸਮੈਂਟ ਆਫ ਐਗਰੀਕਲਚਰਲ ਸਾਇੰਸਿਜ਼ ਦੁਆਰਾ ਬੀਤੇ ਦਿਨੀਂ ਆਯੋਜਿਤ ਸਾਲਾਨਾ ਅਵਾਰਡ ਫੰਕਸ਼ਨ ਦੌਰਾਨ ਪ੍ਰਦਾਨ ਕੀਤੀ ਗਈ ਸੀ। ਡਾ: ਸਤਿਬੀਰ ਸਿੰਘ ਗੋਸਲ, ਵਾਈਸ-ਚਾਂਸਲ  ਨੇ ਇਸ ਪ੍ਰਾਪਤੀ ਲਈ ਵਿਦਿਆਰਥਣ ਨੂੰ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.