ਲੁਧਿਆਣਾ : ਪੀ.ਏ.ਯੂ ਨੇ ਹਰਿਆਣਾ ਆਧਾਰਿਤ ਇਕ ਫਰਮ ਸ਼੍ਰੀ ਵਿਸ਼ਵਾਸ ਅਗਰਵਾਲ, ਮਹਾਯੋਗੀ ਆਰਗੈਨਿਕ ਪ੍ਰੋਡਕਟਸ (ਇੰਡੀਆ) ਪ੍ਰਾਈਵੇਟ ਲਿਮਟਿਡ, ਯਮੁਨਾਨਗਰ ਹਰਿਆਣਾ ਨਾਲ ਗੰਨੇ ਦੀ ਬੋਤਲਬੰਦ ਰਸ ਤਕਨਾਲੋਜੀ ਦੇ ਵਪਾਰੀਕਰਨ ਲਈ 21ਵੇਂ ਸਮਝੌਤੇ ‘ਤੇ ਦਸਖਤ ਕੀਤੇ। ਪੀ ਏ ਯੂ ਵਲੋਂ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਸ੍ਰੀ ਵਿਸ਼ਵਾਸ ਅਗਰਵਾਲ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਹਸਤਾਖਰ ਕੀਤੇ।

ਡਾ: ਪੂਨਮ ਸਚਦੇਵ ਨੇ ਦੱਸਿਆ ਕਿ ਇਸ ਤਕਨਾਲੋਜੀ ਵਿਚ ਗੰਨੇ ਦੇ ਰਸ ਵਿਚਲੇ ਸੂਖਮ ਜੀਵਾਂ ਨੂੰ ਮਾਰਨ ਅਤੇ ਸ਼ੈਲਫ ਲਾਈਫ ਵਧਾਉਣ ਲਈ ਥਰਮਲ ਤੌਰ ‘ਤੇ ਪ੍ਰੋਸੈਸ ਕੀਤਾ ਜਾਂਦਾ ਹੈ। ਬੋਤਲਬੰਦ ਗੰਨੇ ਦੇ ਰਸ ਨੂੰ ਪਰੋਸਣ ਲਈ ਤਿਆਰ ਇਹ ਤਕਨਾਲੋਜੀ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਾਫ਼ ਉਤਪਾਦ ਹੈ, ਜੋ ਕਿ ਬਿਨਾਂ ਰਸਾਇਣਾਂ, ਸਿੰਥੈਟਿਕ ਸੁਆਦ, ਰੰਗ ਦੇ ਤਿਆਰ ਕੀਤੀ ਜਾਂਦੀ ਹੈ। ਇਹ ਉਦਯੋਗਾਂ ਦੇ ਵਪਾਰੀਕਰਨ ਲਈ ਪ੍ਰਵਾਨਿਤ ਤਕਨੀਕ ਹੈ।