Connect with us

ਪੰਜਾਬੀ

ਪੀਏਯੂ ਨੇ ਵਿਦਿਆਰਥੀਆਂ ਨੂੰ ਭੋਜਨ ਸੁਰੱਖਿਆ ਦੀ ਦਿੱਤੀ ਸਿਖਲਾਈ

Published

on

PAU provides food safety training to students

ਲੁਧਿਆਣਾ : ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਬੀਤੇ ਦਿਨੀਂ ਆਈ ਸੀ ਏ ਆਰ ਯੋਜਨਾ ਤਹਿਤ ਭੋਜਨ ਸੁਰੱਖਿਆ ਦੀ ਸਿਖਲਾਈ ਦਾ ਇੱਕ ਪ੍ਰੋਗਰਾਮ ਕਰਵਾਇਆ। ਇਸ ਵਿਚ ਬੀ ਟੈੱਕ ਆਖਰੀ ਸਾਲ ਅਤੇ ਐਮ ਐਸਸੀ ਦੇ ਵਿਦਿਆਰਥੀਆਂ ਨੇ ਸਿਖਲਾਈ ਲਈ । ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ ਐਮਆਈਐਸ ਗਿੱਲ ਨੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਵਿਦਿਆਰਥੀਆਂ ਦੀ ਗਿਆਨ ਦੀ ਮਜ਼ਬੂਤੀ ਲਈ ਵਿਭਾਗ ਦੀਆਂ ਕਾਰਵਾਈਆਂ ਨੂੰ ਬਹੁਤ ਕੀਮਤੀ ਕਿਹਾ। ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ ਪੂਨਮ ਏ ਸਚਦੇਵ ਨੇ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ ਇਸ ਸਿਖਲਾਈ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਗੱਲ ਕੀਤੀ।

ਡਾ ਵਿਕਾਸ ਕੁਮਾਰ ਅਤੇ ਡਾ ਨੇਹਾ ਬੱਬਰ ਜੋ ਇਸ ਸਿਖਲਾਈ ਪ੍ਰੋਗਰਾਮ ਦੇ ਕੋਆਰਡੀਨੇਟਰ ਸਨ, ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਵੱਖ ਵੱਖ ਤਰੀਕਿਆਂ ਨਾਲ ਭੋਜਨ ਦੀ ਸੰਭਾਲ ਅਤੇ ਨਿਰਮਾਣਕਾਰੀ ਬਾਰੇ ਦੱਸਿਆ ਜੋ ਉਦਯੋਗਿਕ ਖੇਤਰ ਵਿਚ ਲੋੜੀਂਦੇ ਹਨ। ਇਸ ਤੋਂ ਇਲਾਵਾ ਸਿਖਿਆਰਥੀਆਂ ਨੂੰ ਸਿਖਲਾਈ ਉਪਰੰਤ ਹੋਰ ਤਰੀਕਿਆਂ ਨਾਲ ਪਰਖਿਆ ਗਿਆ ।ਇਸ ਤੋਂ ਬਾਅਦ ਭੋਜਨ ਸੁਰੱਖਿਆ ਦੇ ਪ੍ਰਮਾਣੀਕਰਨ ਬਾਰੇ ਵੀ ਸਿਖਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।

Facebook Comments

Trending