ਪੰਜਾਬੀ

ਪੀ.ਏ.ਯੂ. ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਇੱਕ ਕਾਵਿ ਸਭਾ ਦਾ ਆਯੋਜਨ

Published

on

ਲੁਧਿਆਣਾ :  ਪੀ.ਏ.ਯੂ. ਦੇ ਯੰਗ ਰਾਈਟਰਜ਼ ਐਸੋਸੀਏਸਨ ਵੱਲੋਂ ਸਹੀਦ ਭਗਤ ਸਿੰਘ ਆਡੀਟੋਰੀਅਮ, ਸਟੂਡੈਂਟਸ ਹੋਮ, ਪੀਏਯੂ ਵਿਖੇ “ਪੀਏਯੂ ਦੇ ਉਭਰਦੇ ਕਵੀਆਂ ਦੀ ਕਾਵਿ ਸਭਾ“ ਦਾ ਆਯੋਜਨ ਕੀਤਾ ਗਿਆ। ਮੁੱਖ ਮਹਿਮਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜੀ.ਐਸ. ਬੁੱਟਰ, ਪੀਏਯੂ ਨੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਰਚਨਾਤਮਕਤਾ ਤੁਹਾਨੂੰ ਤੁਹਾਡੇ ਅੰਦਰਲੇ ਸਵੈ ਨਾਲ ਜੋੜਦੀ ਹੈ ਅਤੇ ਤੁਹਾਡੇ ਆਤਮ ਵਿਸਵਾਸ ਅਤੇ ਸਖਸੀਅਤ ਵਿੱਚ ਵਾਧਾ ਕਰਦੀ ਹੈ।

ਉਨਾਂ ਵਿਦਿਆਰਥੀਆਂ ਨੂੰ ਇਸ ਤਰਾਂ ਦੀਆਂ ਸਾਹਿਤਕ ਗਤੀਵਿਧੀਆਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਅਤੇ ਯੰਗ ਰਾਈਟਰਜ ਐਸੋਸੀਏਸਨ ਦੇ ਯਤਨਾਂ ਦੀ ਸਲਾਘਾ ਕੀਤੀ।
ਆਪਣੇ ਸੁਆਗਤੀ ਭਾਸਣ ਵਿੱਚ, ਯੰਗ ਰਾਈਟਰਜ ਐਸੋਸੀਏਸਨ ਦੀ ਪ੍ਰਧਾਨ ਡਾ: ਦਵਿੰਦਰ ਕੌਰ ਕੋਚਰ ਨੇ ਇਸ ਐਸੋਸੀਏਸਨ ਦੇ ਉਦੇਸਾਂ ਨੂੰ ਸਾਂਝਾ ਕੀਤਾ। ਰਵਿੰਦਰ ਸਿੰਘ ਚੰਦੀ, ਡਾ. ਬਿਕਰਮਜੀਤ ਸਿੰਘ, ਪੁਰਾਣੇ ਅਤੇ ਨਵੇਂ ਵਿਦਿਆਰਥੀਆਂ ਨੇ ਕਵਿਤਾਵਾਂ, ਗੀਤ, ਹਾਸ-ਰਸ ਅਤੇ ਗਜਲਾਂ ਆਦਿ ਵੱਖ-ਵੱਖ ਰੂਪਾਂ ਵਿਚ ਆਪੋ-ਆਪਣੀ ਰਚਨਾਵਾਂ ਸੁਣਾਈਆਂ ।

Facebook Comments

Trending

Copyright © 2020 Ludhiana Live Media - All Rights Reserved.