Connect with us

ਪੰਜਾਬੀ

ਕਿਸਾਨ ਬੀਬੀਆਂ ਦਾ ਮਾਸਿਕ ਸਿਖਲਾਈ ਕੈਂਪ ਪਿੰਡ ਕਰੌਂਦੀਆਂ ਵਿੱਚ ਕੀਤਾ ਆਯੋਜਿਤ 

Published

on

PAU Organized a monthly training camp for women farmers in village Karaundi

ਲੁਧਿਆਣਾ :ਪੀ.ਏ.ਯੂ. ਕਿਸਾਨ ਕਲੱਬ ਦਾ ਇੱਕ ਰੋਜਾ ਮਹੀਨਾਵਾਰ ਸਿਖਲਾਈ ਪ੍ਰੋਗਰਾਮ ਪਿੰਡ ਕਰੌਂਦੀਆਂ, ਜ਼ਿਲ•ਾ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ| ਕਿਸਾਨ ਕਲੱਬ (ਲੇਡਿਜ ਵਿੰਗ) ਦੇ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ 160 ਕਿਸਾਨ ਬੀਬੀਆਂ ਨੇ ਭਾਗ ਲਿਆ| ਉਹਨਾਂ ਨੇ ਪੇਂਡੂ ਸੁਆਣੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਪੀ.ਏ.ਯੂ., ਲੁਧਿਆਣਾ ਦੀ ਮੁੱਖ ਭੂਮਿਕਾ ਬਾਰੇ ਚਾਨਣਾ ਪਾਇਆ|

 ਇਸ ਮੌਕੇ ਤੇ ਰੋਜਾਨਾ ਖੁਰਾਕ ਵਿੱਚ ਮੋਟੇ ਅਨਾਜਾਂ ਦੀ ਵਰਤੋਂ ਅਤੇ ਇਸਦੀ ਮਹਤੱਤਾ ਬਾਰੇ, ਜਲਜੀਰਾ ਤਿਆਰ ਕਰਨ ਦੀ, ਪੋਸ਼ਟਿਕ ਪਿੰਨੀ, ਡ੍ਰਾਈ ਫਰੂਟ ਕੇਕ ਅਤੇ ਬਨਾਨਾ ਕੇਕ ਤਿਆਰ ਕਰਨ ਦੀ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ| ਇਸ ਸਿਖਲਾਈ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਕਿਰਨਜੀਤ ਕੌਰ ਗਿੱਲ਼, ਮੈਂਬਰ, ਬੋਰਡ ਆਫ ਮੈਨੇਜਮੈਂਟ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀਮਤੀ ਨੀਤਾ ਸੰਧੂ ਨੇ ਸ਼ਿਰਕਤ ਕੀਤੀ|
ਕਲੱਬ ਦੀ ਪ੍ਰਧਾਨ ਸ਼੍ਰੀਮਤੀ ਜਗਵਿੰਦਰ ਕੌਰ ਅਤੇ ਕਲੱਬ ਦੇ ਅਗਾਂਹਵਧੂ ਮੈਂਬਰ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਅਤੇ ਸ਼੍ਰੀਮਤੀ ਭੁਪਿੰਦਰ ਕੌਰ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ| ਇਸ ਮੌਕੇ ਤੇ ਪੇਂਡੂ ਸੁਆਣੀਆਂ ਨੇ ਹੱਥਾਂ ਤੇ ਮਹਿੰਦੀ ਲਗਾਕੇ, ਸਿਰ ਤੇ ਫੁਲਕਾਰੀ ਸਜਾਕੇ, ਹਰੀਆਂ-ਲਾਲ ਵੰਗਾਂ ਪਾ ਕੇ, ਬੋਲੀਆਂ ਅਤੇ ਗਿੱਧਾ ਪਾ ਕੇ ਇਹਨਾਂ ਪਲਾਂ ਨੂੰ ਯਾਦਗਾਰੀ ਬਣਾ ਦਿੱਤਾ|

Facebook Comments

Trending