ਪੰਜਾਬੀ

ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਮਨਾਇਆ ਰਾਸ਼ਟਰੀ ਸਵੱਛਤਾ ਅਭਿਆਨ

Published

on

ਲੁਧਿਆਣਾ : ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸਨ ਦੀ ਪੀ.ਏ.ਯੂ. ਸਥਿਤ ਇਕਾਈ ਨੇ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਐੱਨ ਐੱਸ ਐੱਸ ਯੂਨਿਟ ਦੇ ਸਹਿਯੋਗ ਨਾਲ ਰਾਸਟਰਪਿਤਾ ਮਹਾਤਮਾ ਗਾਂਧੀ ਦੀ ਜਨਮ ਵਰੇਗੰਢ ਦੌਰਾਨ ਕਾਲਜ ਵਿੱਚ ਸਵੱਛ ਭਾਰਤ ਅਭਿਆਨ ਮਨਾਇਆ। ਇਸ ਸਮਾਗਮ ਮੌਕੇ ਕਾਲਜ ਦੇ ਡੀਨ ਡਾ. ਅਸੋਕ ਕੁਮਾਰ, ਆਈਐਸਟੀਈ ਦੇ ਚੇਅਰਮੈਨ ਡਾ ਜੇ ਪੀ ਸਿੰਘ ਅਤੇ ਹੋਸਟਲ ਨੰ. 4 ਦੇ ਵਾਰਡਨ ਤੋਂ ਇਲਾਵਾ ਡਾ. ਸੰਧਿਆ ਸਿੰਘ, ਇੰਜ. ਰਿਤੇਸ਼ ਜੈਨ, ਡਾ. ਮਨਪ੍ਰੀਤ ਸਿੰਘ, ਡਾ. ਮਹੇਸ ਚੰਦ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।

ਡਾ. ਜੇ ਪੀ ਸਿੰਘ ਨੇ ਉਦਘਾਟਨੀ ਭਾਸਣ ਨਾਲ ਹਾਜ਼ਰ ਲੋਕਾਂ ਦਾ ਸਵਾਗਤ ਕੀਤਾ ਅਤੇ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ । ਡਾ. ਅਸੋਕ ਕੁਮਾਰ ਨੇ ਐੱਨ ਐੱਸ ਐੱਸ ਵਲੰਟੀਅਰਾਂ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਕਿਵੇਂ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨੂੰ ਰੋਕਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਵਰਗੇ ਛੋਟੇ ਯਤਨਾਂ ਨਾਲ ਸਵੱਛ ਭਾਰਤ ਅਭਿਆਨ ਦੀ ਸਾਰਥਕਤਾ ਸੰਭਵ ਹੋ ਸਕਦੀ ਹੈ । ਉਹਨਾਂ ਕਿਹਾ ਕਿ ਹਰੇ ਭਰੇ ਕੈਂਪਸ ਲਈ, ਹਰੇਕ ਨੂੰ ਇੱਕ-ਇੱਕ ਰੁੱਖ ਲਾਉਣ ਦੀ ਲੋੜ ਹੈ ।

ਸਵੱਛ ਭਾਰਤ ਅਭਿਆਨ ਦੇ ਦੌਰਾਨ, ਐੱਨ ਐੱਸ ਐੱਸ ਵਲੰਟੀਅਰਾਂ ਦੁਆਰਾ ਕਾਲਜ ਦੇ ਅਹਾਤੇ ਦੀ ਸਫਾਈ ਕੀਤੀ ਗਈ, ਰੁੱਖਾਂ ਨੂੰ ਚਿੱਟੇ ਰੰਗ ਨਾਲ ਪੇਂਟ ਕੀਤਾ ਗਿਆ। ਬਾਅਦ ਵਿੱਚ, ਰੈਲੀ ਤੋਂ ਹੋਸਟਲ ਨੰਬਰ 4 ਤੱਕ ਕੀਤੀ ਗਈ ਅਤੇ ਵਾਲੰਟੀਅਰਾਂ ਦੁਆਰਾ ਤਿਆਰ ਕੀਤੇ ਪੋਸਟਰਾਂ/ਚਾਰਟ ਦੀ ਮਦਦ ਨਾਲ ਹੋਸਟਲ ਨਿਵਾਸੀਆਂ ਨੂੰ ਕੈਂਪਸ ਦੀ ਸਫਾਈ ਬਾਰੇ ਜਾਗਰੂਕ ਕੀਤਾ ਗਿਆ ।

Facebook Comments

Trending

Copyright © 2020 Ludhiana Live Media - All Rights Reserved.