ਪੰਜਾਬੀ

ਪੀ.ਏ.ਯੂ. ਦੀ ਸਫਾਈ ਅਤੇ ਹਰਿਆਲੀ ਪਹਿਲਕਦਮੀ ਨੂੰ ਸਮਰਥਨ ਦੇਣ ਲਈ ਉਦਯੋਗਿਕ ਘਰਾਣੇ ਆਏ ਸਾਹਮਣੇ 

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ’ਕਲੀਨ ਐਂਡ ਗ੍ਰੀਨ ਪੀ.ਏ.ਯੂ. ਕੈਂਪਸ’ ਮੁਹਿੰਮ ਨੂੰ ਹੋਰ ਮਜਬੂਤ ਕਰਨ ਦੇ ਮੱਦੇਨਜ਼ਰ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਏਵਨ ਸਾਈਕਲਜ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਓਂਕਾਰ ਸਿੰਘ ਪਾਹਵਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ| ਇਸ ਮੌਕੇ ਏਵਨ ਸਾਈਕਲਜ਼ ਦੇ ਪ੍ਰਬੰਧਕੀ ਨਿਰਦੇਸ਼ਕ ਸ਼੍ਰੀ ਰਿਸ਼ੀ ਸਿੰਘ ਪਾਹਵਾ ਵੀ ਚੇਅਰਮੈਨ ਦੇ ਨਾਲ ਸਨ|

ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਆਪਣੇ ਮੂਲ ਢਾਂਚੇ ਨੂੰ ਸੁਧਾਰਨ ਅਤੇ ਖੁੱਲੇ ਖੇਤਰਾਂ ਦੇ ਨਵੀਨੀਕਰਨ ਲਈ ਵਿਸ਼ੇਸ਼ ਯੋਜਨਾ ’ਤੇ ਕੰਮ ਕਰ ਰਹੀ ਹੈ| ਉਹਨਾਂ ਕਿਹਾ ਕਿ ਛੇ ਦਹਾਕੇ ਪੁਰਾਣੀ ਇਸ ਸੰਸਥਾ ਨੂੰ ਸਾਰਥਕ ਬਣੇ ਰਹਿਣ ਅਤੇ ਸਮਾਜ ਦੀ ਸੇਵਾ ਕਰਨ ਲਈ ਨਿਯਮਤ ਸੁਧਾਰ ਦੀ ਲੋੜ ਹੈ |
 ਵਾਈਸ ਚਾਂਸਲਰ ਨੇ ਸੁਝਾਅ ਦਿੱਤਾ ਕਿ ਅਕਾਦਮਿਕ ਸੰਸਥਾਵਾਂ-ਉਦਯੋਗਿਕ ਇਕਾਈਆਂ ਦਾ ਸਹਿਯੋਗ ਦੋਵਾਂ ਭਾਈਵਾਲਾਂ ਲਈ ਮਿਆਰ ਅਤੇ ਮਿਕਦਾਰ ਸਿਰਜਣ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ| ਇਸ ਸਾਂਝ ਨਾਲ ਜਿੱਥੇ ਸੰਸਥਾਂ ਨੂੰ ਮਾਇਕ ਇਮਦਾਦ ਦਾ ਲਾਭ ਹੋਵੇਗਾ ਉਥੇ ਉਦਯੋਗਿਕ ਇਕਾਈਆਂ ਆਪਣੀ ਤਕਨਾਲੋਜੀ ਰਾਹੀਂ ਸਮਾਜ ਦੀ ਭਲਾਈ ਦਾ ਮੰਤਵ ਸਿੱਧ ਕਰ ਸਕਣਗੇ |
ਸ੍ਰੀ ਓਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਉਨ•ਾਂ ਦੀ ਕੰਪਨੀ ਦਾ ਉਦੇਸ਼ ਸਮਾਜ ਦੇ ਬਿਹਤਰ ਭਵਿੱਖ ਦੇ ਨਿਰਮਾਣ ਲਈ ਯੋਗਦਾਨ ਦੇਣਾ ਹੈ| ਇੱਕ ਵਿਦਿਅਕ ਸੰਸਥਾ ਦੇ ਨਾਲ ਕਾਰਪੋਰੇਟ ਸਾਂਝੇਦਾਰੀ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਉਸਾਰੂ ਮਾਹੌਲ ਕਾਇਮ ਹੋ ਸਕੇਗਾ ਅਤੇ ਦੇਸ਼ ਦੇ ਵਿਕਾਸ ਵੱਲ ਕਦਮ ਵਧਾਏ ਜਾ ਸਕਣਗੇ | ਉਨ•ਾਂ ਨੇ ਵਾਅਦਾ ਕੀਤਾ ਕਿ ਏਵਨ ਸਾਈਕਲਜ਼ ਹਮੇਸ਼ਾ ਲੁਧਿਆਣਾ ਦੇ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਰਹੇਗਾ |
ਸ਼੍ਰੀ ਰਿਸ਼ੀ ਸਿੰਘ ਪਾਹਵਾ ਨੇ ਇਸ ਬਾਰੇ ਹੋਰ ਗੱਲ ਕਰਦਿਆਂ ਕਿਹਾ ਕਿ ਉਹਨਾਂ ਦਾ ਧਿਆਨ ਵਾਤਾਵਰਨ ਦੀ ਸੰਭਾਲ, ਕੁਦਰਤੀ ਸਰੋਤਾਂ ਦੀ ਸੰਭਾਲ, ਰਾਸਟਰੀ ਵਿਰਾਸਤ, ਕਲਾ ਅਤੇ ਸੱਭਿਆਚਾਰ ਦੀ ਸੁਰੱਖਿਆ, ਜਨਤਕ ਲਾਇਬ੍ਰੇਰੀਆਂ ਦੀ ਸਥਾਪਨਾ, ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਅਤੇ ਖੋਜ ਘਰਾਂ ਵਿੱਚ ਯੋਗਦਾਨ ਅਤੇ ਹੋਰ ਉਸਾਰੂ ਕਾਰਜਾਂ ਨੂੰ ਯਕੀਨੀ ਬਣਾਉਣ ਵੱਲ ਹੈ|
ਦੋਵੇਂ ਧਿਰਾਂ ਨੇ ਪੀ.ਏ.ਯੂ. ਦੇ ਕਲੀਨ ਐਂਡ ਗ੍ਰੀਨ ਕੈਂਪਸ ਮੁਹਿੰਮ ਦੀ ਰੂਪਰੇਖਾ ’ਤੇ ਚਰਚਾ ਕਰਨ ਅਤੇ ਕੰਪਨੀ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਬਾਰੇ ਫੈਸਲਾ ਕਰਨ ਲਈ ਹੋਰ ਵਿਚਾਰ-ਵਟਾਂਦਰੇ ਦੀ ਸਹਿਮਤੀ ਪ੍ਰਗਟ ਕੀਤੀ | ਏਵਨ ਸਾਇਕਲਜ਼ ਨੇ ਹਵਾ ਜਾਂ ਸੋਰ ਪ੍ਰਦੂਸਣ ਤੋਂ ਬਿਨਾਂ ਯੂਨੀਵਰਸਿਟੀ ਦੇ ਅੰਦਰ ਆਉਣ-ਜਾਣ ਲਈ ਦੋ ਈ-ਰਿਕਸ਼ਾ ਦਾਨ ਕਰਨ ਦਾ ਵਾਅਦਾ ਕੀਤਾ|

Facebook Comments

Trending

Copyright © 2020 Ludhiana Live Media - All Rights Reserved.