Connect with us

ਖੇਤੀਬਾੜੀ

ਪੀ.ਏ.ਯੂ ਨੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਦਿੱਤੀ ਸਿਖਲਾਈ

Published

on

PAU imparts training to farmers on straw management

ਲੁਧਿਆਣਾ : ਪੀ.ਏ.ਯੂ.ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਪਿੰਡ ਨਿਧਾਨ ਵਾਲਾ ਵਿੱਚ ਇੱਕ ਸਿਖਲਾਈ ਕੈਂਪ ਲਾਇਆ ਗਿਆ । ਇਸ ਵਿੱਚ ਪਰਾਲੀ ਦੀ ਸੰਭਾਲ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਪਰਾਲੀ ਸੰਭਾਲ ਦੇ ਤਰੀਕੇ ਦੱਸੇ ।

ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਬਿਨਾਂ ਸਾੜੇ ਪਰਾਲੀ ਸੰਭਾਲਣ ਦੇ ਲਾਭ ਕਿਸਾਨਾਂ ਨਾਲ ਸਾਂਝੇ ਕੀਤੇ । ਨਾਬਾਰਡ ਦੇ ਸ੍ਰੀ ਰਸ਼ੀਦ ਲੇਖੀ ਨੇ ਪਰਾਲੀ ਸਾੜਨ ਦੇ ਰੁਝਾਨ ਰੋਕਣ ਲਈ ਸਹਿਕਾਰੀ ਸਭਾਵਾਂ ਦੀ ਭੂਮਿਕਾ ਵਧਾਉਣ ਉੱਪਰ ਜ਼ੋਰ ਦਿੱਤਾ ।

ਮਸ਼ੀਨਰੀ ਮਾਹਿਰ ਡਾ. ਐੱਸ ਕੇ ਲੋਹਾਨ ਨੇ ਪਰਾਲੀ ਦੀ ਸੰਭਾਲ ਦੀ ਮਸ਼ੀਨਰੀ ਬਾਰੇ ਗੱਲ ਕੀਤੀ । ਮੋਗਾ ਦੇ ਸਹਾਇਕ ਖੇਤੀ ਅਧਿਕਾਰੀ ਡਾ. ਬਲਜਿੰਦਰ ਸਿੰਘ ਨੇ ਪਰਾਲੀ ਦੀ ਸੰਭਾਲ ਦੀ ਮਸ਼ੀਨਰੀ ਬਾਰੇ ਗੱਲ ਕੀਤੀ । ਡਾ. ਲਖਵਿੰਦਰ ਕੌਰ ਨੇ ਕਿਸਾਨਾਂ ਨੂੰ ਖੇਤੀ ਸਾਹਿਤ ਪੜਨ ਲਈ ਪ੍ਰੇਰਿਤ ਕੀਤਾ ।

Facebook Comments

Trending