ਖੇਤੀਬਾੜੀ

ਪੀ.ਏ.ਯੂ. ਦੇ ਖੇਤਰੀ ਮੇਲਿਆਂ ਵਿੱਚ ਕਿਸਾਨਾਂ ਵੱਲੋਂ ਬੀਜਾਂ ਦੀ ਭਾਰੀ ਮੰਗ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ 16 ਸਤੰਬਰ ਨੂੰ ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ ਇੱਕ ਦਿਨਾਂ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ।
ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਸ੍ਰੀ ਹਰਪਾਲ ਚੀਮਾ, ਵਿੱਤ ਮੰਤਰੀ ਪੰਜਾਬ ਰਹੇ ਅਤੇ ਮੇਲੇ ਦੀ ਪ੍ਰਧਾਨਗੀ ਡਾ. ਸਤਬੀਰ ਸਿੰਘ ਗੋਸਲ, ਉਪ-ਕੁਲਪਤੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕੀਤੀ।
ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 826 ਜੋ ਕਿ ਰਾਸ਼ਟਰੀ ਪੱਧਰ ਤੇ ਵੀ ਰਿਲੀਜ ਹੋ ਗਈ ਹੈ, ਮੇਲੇ ਦਾ ਮੁੱਖ ਆਕਰਸ਼ਣ ਰਹੀ। ਇਸ ਤੋਂ ਇਲਾਵਾ ਪੀ ਬੀ ਡਬਲਯੂ 824, ਪੀ ਬੀ ਡਬਲਯੂ 677, ਸੁਨਹਿਰੀ, ਪੀ ਬੀ ਡਬਲਯੂ 869 ਅਤੇ ਰੋਟੀਆਂ ਦੀ ਵਧੀਆ ਗੁਣਵਾਤ ਵਾਲੀ ਕਿਸਮ ਪੀ ਬੀ ਡਬਲਯੂ 1 ਚਪਾਤੀ ਦੀ ਵੀ ਮੰਗ ਰਹੀ।
ਕਿਸਾਨ ਵੀਰਾਂ ਨੇ ਫਸਲੀ ਵਿਭਿੰਨਤਾ ਨੂੰ ਵੀ ਭਰਵਾਂ ਹੁੰਗਾਰਾ ਦਿੱਤਾ ਅਤੇ ਦਾਲ ਅਤੇ ਤੇਲ ਬੀਜ ਜਿਵੇਂ ਕਿ ਮਸਰ, ਛੋਲੇ, ਤੋਰੀਆ, ਗੋਭੀ ਸਰਸੋਂ, ਰਾਇਆ ਦੇ ਬੀਜ ਵੀ ਖਰੀਦੇ।ਚਾਰਾ ਬੀਜਾਂ ਵਿੱਚ ਬਰਸੀਮ, ਜਵੀਂ ਅਤ ਰਾਈ ਘਾਹ ਦੀ ਕਿਸਾਨਾਂ ਵਿੱਚ ਖਿੱਚ ਰਹੀ।ਘਰੇਲੂ ਬਗੀਚੀ ਦੀ ਕਿੱਟ ਦੀ ਭਾਰੀ ਮੰਗ ਰਹੀ ਅਤੇ 2560 ਕਿੱਟਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ ਦਾਲ ਅਤੇ ਤੇਲ ਬੀਜ ਕਿੱਟ ਅਤੇ ਚਾਰਾ ਬੀਜ ਕਿੱਟ ਵੀ  ਮੇਲੇ ਵਿੱਚ ਵੰਡੇ ਗਏ।

Facebook Comments

Trending

Copyright © 2020 Ludhiana Live Media - All Rights Reserved.