ਪੰਜਾਬੀ

ਪੀ.ਏ.ਯੂ. ਗ੍ਰੈਜੂਏਟ ਨੂੰ ਕੈਨੇਡਾ ਦੀ ਸਿਖਰਲੀ ਯੂਨੀਵਰਸਿਟੀ ਵਿੱਚ ਸਿੱਧੇ ਤੌਰ ’ਤੇ ਪੀ.ਐਚ.ਡੀ. ਵਿੱਚ ਮਿਲਿਆ ਦਾਖਲਾ 

Published

on

ਲੁਧਿਆਣਾ :  ਪੀ.ਏ.ਯੂ. ਵਿੱਚ ਅਕਾਦਮਿਕ ਸਾਲ 2020-21 ਦੌਰਾਨ ਬੀ.ਐੱਸ.ਸੀ. ਐਗਰੀਕਲਚਰ (ਆਨਰਜ਼) ਦੇ ਵਿਦਿਆਰਥੀ ਸ੍ਰੀ ਮਹਿਤਾਬ ਸਿੰਘ ਨੂੰ ਕੈਨੇਡਾ ਦੀ ਨੰਬਰ ਇੱਕ ਮੈਕਗਿਲ ਯੂਨੀਵਰਸਿਟੀ ਵਿੱਚ ਸਿੱਧਾ ਖੋਜ ਕਰਨ ਲਈ ਚੁਣਿਆ ਗਿਆ ਹੈ । ਜ਼ਿਕਰਯੋਗ ਹੈ ਕਿ ਮਹਿਤਾਬ ਸਿੰਘ ਨੇ ਆਪਣੀ ਗ੍ਰੈਜੂਏਸ਼ਨ ਦੀ ਪੜਾਈ ਦੌਰਾਨ ਪੀ.ਏ.ਯੂ. ਤੋਂ ਡਾ. ਰਾਮ ਧਨ ਸਿੰਘ ਗੋਲਡ ਮੈਡਲ ਜਿੱਤ ਕੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਵਿਦਿਆਰਥੀ ਵਜੋਂ ਆਪਣੀ ਛਾਪ ਛੱਡੀ ।

ਉਹ ਪੀ.ਏ.ਯੂ. ਤੋਂ ਪਹਿਲੇ ਗ੍ਰੈਜੂਏਟ ਹਨ, ਜਿਨਾਂ ਨੂੰ ਸਿੱਧੇ ਤੌਰ ’ਤੇ ਪੀ.ਐਚ.ਡੀ. ਲਈ ਮੈਕਗਿਲ ਯੂਨੀਵਰਸਿਟੀ ਨੇ ਚੁਣਿਆ ਹੈ । ਸਤੰਬਰ 2021 ਵਿੱਚ ਉਹਨਾਂ ਨੇ ਮੈਕਗਿਲ ਯੂਨੀਵਰਸਿਟੀ ਵਿੱਚ ਪਲਾਂਟ ਸਾਇੰਸ ਵਿੱਚ ਐੱਮ ਐੱਸ ਦੀ ਡਿਗਰੀ ਲਈ ਦਾਖਲਾ ਲਿਆ ਅਤੇ ਸਤੰਬਰ 2022 ਵਿੱਚ ਉਹਨਾਂ ਦੇ ਪ੍ਰਦਰਸ਼ਨ ਦੇ ਅਧਾਰ ਤੇ ਸਿੱਧੇ ਤੌਰ ’ਤੇ ਪੀਐਚ.ਡੀ. ਵਿੱਚ ਦਾਖਲਾ ਮਿਲ ਗਿਆ । ਇਸ ਕਾਰਜ ਲਈ ਉਸਨੂੰ ਕੈਨੇਡਾ ਦੀ ਕੁਦਰਤੀ ਵਿਗਿਆਨ ਅਤੇ ਇੰਜਨੀਅਰਿੰਗ ਕੌਂਸਲ ਵੱਲੋਂ 35000 ਡਾਲਰ ਸਲਾਨਾ ਦਾ ਫੈਲੋਸ਼ਿਪ ਪੈਕੇਜ ਪ੍ਰਾਪਤ ਹੋਇਆ ।

ਮੈਕਗਿਲ ਯੂਨੀਵਰਸਿਟੀ ਕੈਨੇਡਾ ਵਿੱਚ ਨੰਬਰ ਇੱਕ ਰੈਂਕਿੰਗ ਵਾਲੀ ਯੂਨੀਵਰਸਿਟੀ ਹੈ ਅਤੇ ਦੁਨੀਆ ਵਿੱਚ ਇਸਦੀ ਰੈਕਿੰਗ 27ਵੀਂ ਹੈ । ਇੱਕ ਗ੍ਰੈਜੂਏਟ ਵਿਦਿਆਰਥੀ ਲਈ ਇਸ ਵੱਕਾਰੀ ਯੂਨੀਵਰਸਿਟੀ ਵਿੱਚ ਅਜਿਹੇ ਮੀਲ ਪੱਥਰ ’ਤੇ ਪਹੁੰਚਣਾ ਪੀ.ਏ.ਯੂ. ਲਈ ਮਾਣ ਵਾਲੀ ਗੱਲ ਹੈ । ਮਹਿਤਾਬ ਸਿੰਘ ਦੇ ਬੀ ਐੱਸ ਸੀ ਦੌਰਾਨ ਨਿਗਰਾਨ ਪੌਦਾ ਰੋਗ ਵਿਗਿਆਨ ਦੇ ਤੇਲ ਬੀਜ ਫ਼ਸਲਾਂ ਦੇ ਪੌਦਾ ਰੋਗ ਮਾਹਿਰ ਡਾ. ਪ੍ਰਭਜੋਤ ਸਿੰਘ ਸੰਧੂ ਸਨ । ਇੱਥੇ ਜ਼ਿਕਰਯੋਗ ਹੈ ਕਿ ਮਹਿਤਾਬ ਸਿੰਘ ਮੈਕਗਿਲ ਯੂਨੀਵਰਸਿਟੀ ਵਿੱਚ ਡਾ. ਜਸਵਿੰਦਰ ਸਿੰਘ ਦੀ ਲੈਬਾਰਟਰੀ ਵਿੱਚ ਜ਼ੀਨ ਵਿਗਿਆਨ ਦੀਆਂ ਨਵੀਆਂ ਵਿਧੀਆਂ ਬਾਰੇ ਖੋਜ ਕਰਨਗੇ ।

Facebook Comments

Trending

Copyright © 2020 Ludhiana Live Media - All Rights Reserved.