ਖੇਡਾਂ

ਪੀ.ਏ.ਯੂ. ਨੇ ਦੇਸ਼ ਦੀ ਹਾਕੀ ਨੂੰ ਬੇਮਿਸਾਲ ਖਿਡਾਰੀ ਦਿੱਤੇ: ਓਲੰਪੀਅਨ ਅਸ਼ੋਕ ਕੁਮਾਰ

Published

on

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਡਾਇਮੰਡ ਜੁਬਲੀ ਹਾਕੀ ਟੂਰਨਾਮੈਂਟ ਅੱਜ ਬੜੇ ਜੋਸ਼-ਖਰੋਸ਼ ਨਾਲ ਆਰੰਭ ਹੋਇਆ| ਇਸ ਟੂਰਨਾਮੈਂਟ ਦੇ ਵਿੱਚ ਪੰਜਾਬ ਦੀਆਂ 8 ਨਾਮੀ ਹਾਕੀ ਅਕੈਡਮੀਆਂ ਭਾਗ ਲੈ ਰਹੀਆਂ ਹਨ| ਉਦਘਾਟਨ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਓਲੰਪੀਅਨ ਡਾ. ਅਸ਼ੋਕ ਕੁਮਾਰ ਸਾਮਲ ਹੋਏ| ਇਸ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਵੀਰ ਸਿੰਘ ਗੋਸਲ ਜੀ ਨੇ ਕੀਤੀ|

ਇਸ ਮੌਕੇ ਡਾ. ਅਸ਼ੋਕ ਕੁਮਾਰ ਨੇ ਬੋਲਦਿਆਂ ਕਿਹਾ ਕਿ ਕਿਸੇ ਵੀ ਕੌਮ ਦਾ ਸਰਮਾਇਆ ਖਿਡਾਰੀ ਹੁੰਦੇ ਹਨ ਜਿਸ ਕੌਮ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਰੁਚੀ ਹੋਵੇਗੀ, ਉਸ ਦੀ ਬੁਨਿਆਦ ਹਮੇਸਾਂ ਮਜਬੂਤ ਰਹੇਗੀ| ਉਹਨਾਂ ਨੇ ਪੀ.ਏ.ਯੂ. ਵੱਲੋਂ ਭਾਰਤੀ ਹਾਕੀ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਬੇਮਿਸਾਲ ਖਿਡਾਰੀ ਦੇਸ਼ ਨੂੰ ਦਿੱਤੇ ਹਨ| ਉਹਨਾਂ ਵਿਸੇਸ ਕਰਕੇ ਟੂਰਨਾਮੈਂਟ ਦਾ ਆਯੋਜਕਾਂ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ |

ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਤਿੰਨ ਓਲੰਪੀਅਨ ਪੈਦਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਜਦਕਿ ਇਸ ਯੂਨੀਵਰਸਿਟੀ ਦੇ ਦੋ ਸਾਬਕਾ ਵਿਦਿਆਰਥੀ ਵਿਸ਼ਵ ਕੱਪ ਵਿੱਚ ਭਾਗ ਲੈ ਚੁੱਕੇ ਹਨ| ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਹਾਕੀ ਦੀ ਨਰਸਰੀ ਵਜੋਂ ਵੀ ਜਾਣਿਆ ਜਾਂਦਾ ਹੈ| ਭਵਿੱਖ ਦੇ ਵਿੱਚ ਖੇਡਾਂ ਨੂੰ ਹੋਰ ਉਤਸਾਹਿਤ ਕਰਨ ਲਈ ਅਜਿਹੇ ਉਪਰਾਲੇ ਕੀਤੇ ਜਾਣਗੇ|

ਟੂਰਨਾਮੈਂਟ ਬਾਰੇ ਸੰਖੇਪ ਵਿੱਚ ਜਾਣਕਾਰੀ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਅਤੇ ਪੀ.ਏ.ਯੂ. ਸਪੋਰਟਸ ਐਸੋਸੀਏਸਨ ਦੇ ਪ੍ਰਧਾਨ ਡਾ. ਵਿਸਵਜੀਤ ਸਿੰਘ ਹਾਂਸ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 30,000 ਰੁਪਏ ਨਕਦ ਰਾਸੀ ਅਤੇ ਉਪ ਜੇਤੂ ਟੀਮ ਨੂੰ 15,000 ਰੁਪਏ ਨਕਦ ਰਾਸੀ ਭੇਂਟ ਕੀਤੀ ਜਾਵੇਗੀ| ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਡਾ. ਅਰਜੁਨ ਸਿੰਘ ਭੁੱਲਰ ਨੂੰ ਕੱਪ ਪ੍ਰਦਾਨ ਕੀਤਾ ਜਾਵੇਗਾ| ਦੂਜੇ ਮੈਚ ਵਿੱਚ ਓਲੰਪੀਅਨ ਹਰਦੀਪ ਸਿੰਘ ਅਤੇ ਓਲੰਪੀਅਨ ਰਜਿੰਦਰ ਸਿੰਘ ਵੀ ਸਾਮਿਲ ਹੋਏ|

Facebook Comments

Trending

Copyright © 2020 Ludhiana Live Media - All Rights Reserved.