Connect with us

ਖੇਤੀਬਾੜੀ

ਪੀ ਏ ਯੂ ਮਾਹਿਰਾਂ ਨੇ ਸਰ੍ਹੋਂ ਦੇ ਮੁੜੇ ਹੋਏ ਪੱਤਿਆਂ ਦੀ ਸਮੱਸਿਆ ਬਾਰੇ ਕਿਸਾਨਾਂ ਨੂੰ ਕੀਤੀ ਸਿਫਾਰਿਸ਼

Published

on

PAU experts recommended to the farmers about the problem of twisted leaves of mustard
ਲੁਧਿਆਣਾ :  ਇਨ੍ਹਾਂ ਦਿਨਾਂ ਵਿੱਚ ਕਈ ਕਿਸਾਨ ਵੀਰ ਸਰ੍ਹੋਂ ਦੇ ਪੱਤਿਆਂ ਦੇ ਮੁੜਨ ਦੀ ਸਮੱਸਿਆ ਬਾਰੇ ਪੁੱਛ ਰਹੇ ਹਨ। ਇਸ ਬਾਰੇ ਹੋਰ ਗੱਲ ਕਰਦਿਆਂ ਤੇਲ ਬੀਜ ਫ਼ਸਲਾਂ ਦੇ ਮਾਹਿਰ ਡਾ ਪ੍ਰਭਜੋਧ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਕੋਈ ਛਿੜਕਾਅ ਵਗੈਰਾ ਤਾਂ ਨਹੀਂ ਕੀਤਾ ਤਾਂ ਬਹੁਤੇ ਇਸ ਦਾ ਜਵਾਬ ਨਾਂਹ ਵਿੱਚ ਦਿੰਦੇ ਹਨ। ਪਰ ਹੌਲੀ ਹੌਲੀ ਦੱਸ ਦਿੰਦੇ ਹਨ ਕਿ ਨਦੀਨ ਨਾਸ਼ਕ ਦਾ ਛਿੜਕਾਅ ਕੀਤਾ ਸੀ।
ਸਰ੍ਹੋਂ ਲਈ ਕੋਈ ਵੀ ਨਦੀਨ ਨਾਸ਼ਕ ਸਿਫਾਰਸ਼ ਨਹੀਂ ਕੀਤਾ ਗਿਆ ਪਰ ਫਿਰ ਵੀ ਦੁਕਾਨਦਾਰ ਦੇ ਕਹੇ ਤੇ’ ਛਿੜਕਾਅ ਕੀਤੇ ਜਾ ਰਹੇ ਹਨ। ਇਹ ਤਸਵੀਰਾਂ ਵਿਚਲੇ ਲੱਛਣ ਅਜਿਹੇ ਛਿੜਕਾਵਾਂ ਦਾ ਨਤੀਜਾ ਹਨ, ਜਿਸ ਨਾਲ ਸਰ੍ਹੋਂ ਮਰਦੀ ਤਾਂ ਨਹੀਂ ਪਰ ਇਸ ਦਾ ਵਾਧਾ ਜਰੂਰ ਰੁਕਦਾ ਹੈ। ਉਨ੍ਹਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਨਦੀਨਨਾਸ਼ਕ ਦਾ ਛਿੜਕਾਅ ਨਾ ਕਰਨ।

Facebook Comments

Trending