ਲੁਧਿਆਣਾ : ਸੂਬੇ ’ਚ ਲਗਾਤਾਰ ਵਧ ਰਹੀ ਠੰਡ ਦੇ ਮੱਦੇਨਜਰ ਇਕ-ਦੋ ਦਿਨਾਂ ਤੋਂ ਕੋਹਰੇ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ| ਰਾਜ ਵਿੱਚ ਕਈ ਥਾਵਾਂ ’ਤੇ ਤਾਪਮਾਨ ਵਿੱਚ ਗਿਰਾਵਟ ਆਈ ਹੈ ਜਦਕਿ ਬਠਿੰਡਾ ਅਤੇ ਫਰੀਦਕੋਟ ਵਿੱਚ ਪਾਰਾ ਸਿਫ਼ਰ ਤੋਂ ਵੀ ਹੇਠਾਂ ਡਿੱਗ ਗਿਆ ਹੈ | ਮੌਸਮ ਖੁਸ਼ਕ ਹੋਣ ਕਾਰਨ ਜ਼ਮੀਨ ਵਿੱਚ ਨਮੀ ਦੀ ਮਾਤਰਾ ਵੀ ਘਟੀ ਹੈ |

ਪੀ.ਏ.ਯੂ. ਮਾਹਿਰਾਂ ਨੇ ਇਸ ਸੰਬੰਧ ਵਿੱਚ ਸੁਝਾਅ ਦਿੰਦਿਆਂ ਕਿਸਾਨਾਂ ਨੂੰ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਕੋਹਰਾ ਪੈਣ ਦੀਆਂ ਘਟਨਾਵਾਂ ਮੁੜ ਵਾਪਰਦੀਆਂ ਹਨ ਤਾਂ ਖੇਤ ਫਸਲਾਂ, ਬਗੀਚਿਆਂ ਅਤੇ ਸਬਜੀਆਂ ਦੀ ਫਸਲ ਆਦਿ ’ਤੇ ਇਸਦਾ ਹਾਨੀਕਾਰਕ ਪ੍ਰਭਾਵ ਪੈ ਸਕਦਾ ਹੈ | ਸਬਜੀਆਂ ਅਤੇ ਨਵੇਂ ਲਗਾਏ ਗਏ ਬਾਗਾਂ ਨੂੰ ਕੋਹਰੇ ਤੋਂ ਵਧੇਰੇ ਖਤਰਾ ਹੈ|

ਅਜਿਹੇ ਹਾਲਾਤ ਵਿੱਚ ਇਹਨਾਂ ਫਸਲਾਂ ਨੂੰ ਪਾਣੀ ਦੀ ਕਮੀ ਤੋਂ ਬਚਾਉਣ ਲਈ ਹਲਕੀ ਸਿੰਚਾਈ ਕਰਨ ਦੇ ਨਾਲ-ਨਾਲ ਕਿਸੇ ਵੀ ਪੌਸਟਿਕ ਤੱਤ ਦੀ ਕਮੀ ਨਹੀਂ ਹੋਣੀ ਚਾਹੀਦੀ| ਮਾਹਿਰਾਂ ਨੇ ਕਿਹਾ ਕਿ ਖਾਸ ਕਰਕੇ ਨਰਮ ਸਬਜੀਆਂ ਦੀਆਂ ਫਸਲਾਂ ਦੇ ਮਾਮਲੇ ਵਿੱਚ ਮਲਚ ਦੀ ਵਰਤੋਂ ਕੋਹਰੇ ਦੀਆਂ ਸਥਿਤੀਆਂ ਤੋਂ ਸੁਰੱਖਿਆ ਲਈ ਵੀ ਪ੍ਰਭਾਵਸਾਲੀ ਹੈ | ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲਗਾਤਾਰ ਆਪਣੇ ਖੇਤਾਂ ਦਾ ਦੌਰਾ ਕਰਦੇ ਰਹਿਣ ਅਤੇ ਫਸਲਾਂ ਦੀ ਸੁਰੱਖਿਆ ਲਈ ਕੋਹਰੇ ਦੀਆਂ ਘਟਨਾਵਾਂ ਦੀ ਜਾਂਚ ਕਰਦੇ ਰਹਿਣ|