Connect with us

ਪੰਜਾਬੀ

ਪੀ.ਏ.ਯੂ. ਮਾਹਿਰਾਂ ਨੇ ਯੂਨੀਵਰਸਿਟੀ ਨੂੰ ਸੁੰਦਰ ਬਣਾਉਣ ਲਈ ਕੀਤਾ ਵਿਚਾਰ-ਵਟਾਂਦਰਾ

Published

on

PAU Experts discussed to make the university beautiful

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ’ਗਰੀਨ ਐਂਡ ਕਲੀਨ ਪੀ.ਏ.ਯੂ. ਕੈਂਪਸ’ ਮੁਹਿੰਮ ਤਹਿਤ ਸੁੰਦਰੀਕਰਨ ਸਬੰਧੀ ਵਿਚਾਰ-ਵਟਾਂਦਰਾ ਸੈਸਨ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ। ਇਸ ਵਿੱਚ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜਰ ਸਨ। ਜ਼ਿਲਾ ਪਸਾਰ ਮਾਹਿਰ (ਮੁਹਾਲੀ) ਡਾ. ਨਵਤੇਜ ਸਿੰਘ ਬੈਂਸ ਨੇ ਯੂਨੀਵਰਸਿਟੀ ਵਿੱਚ ਵੱਖ-ਵੱਖ ਖੇਤਰਾਂ ਦੀ ਲੈਂਡਸਕੇਪਿੰਗ ਬਾਰੇ ਇੱਕ ਵਿਸਤਿ੍ਰਤ ਰੂਪ ਰੇਖਾ ਪੇਸ ਕੀਤੀ।

ਉਹਨਾਂ ਨੇ ਪੌਦੇ ਲਗਾਉਣ, ਜਲ ਸਰੋਤਾਂ, ਸੜਕਾਂ, ਫੂਡ ਕੋਰਟ, ਡਰੇਨੇਜ ਸਿਸਟਮ ਆਦਿ ਬਾਰੇ ਵਿਸਥਾਰ ਨਾਲ ਗੱਲ ਕੀਤੀ । ਉਹਨਾਂ ਦੱਸਿਆ ਕਿ ਪੀ.ਏ.ਯੂ. ਦੇ ਮੌਜੂਦਾ ਰੁੱਖਾਂ, ਬੂਟਿਆਂ ਦੇ ਨਾਲ ਨਵੇਂ ਢਾਂਚੇ ਨੂੰ ਮਿਲਾ ਕੇ ਨਵੀਨ ਦਿੱਖ ਪ੍ਰਦਾਨ ਕੀਤੀ ਜਾਵੇਗੀ। ਡਾ. ਬੈਂਸ ਨੇ ਦੱਸਿਆ ਕਿ ਆਬਾਦੀ ਦੇ ਹਿਸਾਬ ਨਾਲ ਪਾਰਕਿੰਗ ਸਥਾਨਾਂ ਅਤੇ ਆਵਾਜਾਈ ਤਰੀਕਿਆਂ ਦਾ ਡਿਜਾਈਨ ਵੀ ਕੀਤਾ ਜਾ ਰਿਹਾ ਹੈ। ਪੇਸਕਾਰੀ ਦੇ ਬਾਅਦ ਇਸ ਬਾਰੇ ਵਿਸਥਾਰ ਨਾਲ ਚਰਚਾ ਹੋਈ । ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਰੂਪਰੇਖਾ ਦੀ ਸਲਾਘਾ ਕੀਤੀ ।

Facebook Comments

Trending