ਪੰਜਾਬ ਨਿਊਜ਼
ਪੀਏਯੂ ਨੇ ਵਪਾਰਕ ਬੀਜ ਉਤਪਾਦਨ ਲਈ ਭੋਪਾਲ ਦੀ ਫਰਮ ਨਾਲ ਕੀਤਾ ਸਮਝੌਤਾ
Published
2 years agoon

ਲੁਧਿਆਣਾ : ਪੀਏਯੂ ਨੇ ਗਾਜਰ ਦੀ ਕਿਸਮ ਪੀਸੀ-161, ਮਿਰਚ ਹਾਈਬ੍ਰਿਡ ਸੀਐਚ 27 ਅਤੇ ਖਰਬੂਜ਼ੇ ਦੇ ਹਾਈਬ੍ਰਿਡ ਐਮਐਚ-27 ਦੇ ਵਪਾਰਕ ਬੀਜ ਉਤਪਾਦਨ ਲਈ ਖਜੂਰਾਹੋ ਸੀਡਜ਼ ਪ੍ਰਾਈਵੇਟ ਲਿਮਟਿਡ, ਭੋਪਾਲ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸ਼੍ਰੀ ਉਤਸਵ ਤਿਵਾੜੀ, ਖਜੂਰਾਹੋ ਸੀਡਜ਼ ਪ੍ਰਾਈਵੇਟ ਲਿਮਟਿਡ, ਮੱਧ ਪ੍ਰਦੇਸ਼ ਦੁਆਰਾ ਹਸਤਾਖਰ ਕੀਤੇ ।

ਡਾ: ਢਿੱਲੋਂ ਨੇ ਦੱਸਿਆ ਕਿ ਪੀ.ਸੀ.-161 ਗਾਜਰ ਦੀ ਇੱਕ ਵਧੀਆ ਕਿਸਮ ਹੈ ਅਤੇ ਇਸ ਕਿਸਮ ਦੀਆਂ ਗਾਜਰਾਂ ਬਿਜਾਈ ਤੋਂ 90 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ। ਗਾਜਰਾਂ ਗੂੜ੍ਹੇ ਲਾਲ ਰੰਗ ਦੀਆਂ, 30 ਸੈਂਟੀਮੀਟਰ ਲੰਬੀਆਂ, ਪਤਲੀਆਂ ਅਤੇ 2.84 ਸੈਂਟੀਮੀਟਰ ਵਿਆਸ ਵਾਲੀਆਂ ਹੁੰਦੀਆਂ ਹਨ। ਗਾਜਰ ਵਿੱਚ ਜੂਸ ਦੀ ਮਾਤਰਾ ਵਧੇਰੇ ਹੁੰਦੀ ਹੈ, ਮਿੱਠੇ (ਖੰਡ ਦੀ ਮਾਤਰਾ 8.75%) ਅਤੇ ਕੈਰੋਟੀਨ ਨਾਲ ਭਰਪੂਰ ਹੁੰਦੀ ਹੈ। ਔਸਤ ਝਾੜ 256 ਕੁਇੰਟਲ/ਏਕੜ ਹੈ।

ਹੁਣ ਤੱਕ ਵੱਖ-ਵੱਖ ਕੰਪਨੀਆਂ/ ਕਿਸਾਨਾਂ ਨਾਲ ਵੱਖ-ਵੱਖ ਸਬਜ਼ੀਆਂ ਦੀਆਂ ਹਾਈਬ੍ਰਿਡ/ਕਿਸਮਾਂ ਵਿੱਚ 55 ਸਮਝੌਤਿਆਂ ਤੇ ਹਸਤਾਖਰ ਕੀਤੇ ਗਏ ਹਨ। ਡਾ: ਜਿੰਦਲ ਨੇ ਦੱਸਿਆ ਕਿ ਸੀਐਚ 27 ਮਿਰਚ ਦਾ ਵਧੇਰੇ ਝਾੜ ਵਾਲਾ ਹਾਈਬ੍ਰਿਡ ਹੈ ਜਿਸ ਵਿੱਚ ਪੱਤਾ ਮਰੋੜ, ਫਲ ਸੜਨ ਅਤੇ ਜੜ੍ਹਾਂ ਦੀਆਂ ਗੰਢਾਂ ਦੇ ਨਿਮਾਟੋਡਾਂ ਪ੍ਰਤੀ ਬਹੁਤ ਸਹਿਣਸ਼ੀਲਤਾ ਹੈ। ਇਸ ਕਿਸਮ ਦੇ ਬੂਟੇ ਭਾਰੇ ਅਤੇ ਲੰਬੇ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ।

ਡਾ: ਸ਼ਰਮਾ ਨੇ ਦੱਸਿਆ ਕਿ ਖਰਬੂਜ਼ੇ ਦੀ ਹਾਈਬ੍ਰਿਡ ਕਿਸਮ ਐਮ.ਐਚ.-27 ਦੇ ਫਲ ਗੋਲ, ਹਲਕੇ ਪੀਲੇ, ਜਾਲੀਦਾਰ ਹੁੰਦੇ ਹਨ। ਛਿੱਲੜ ਮੋਟਾ, ਸੰਤਰੀ, 12.5 ਪ੍ਰਤੀਸ਼ਤ ਟੀ ਐੱਸ ਐੱਸ ਦੇ ਨਾਲ ਦਰਮਿਆਨਾ ਰਸਦਾਰ ਹੁੰਦਾ ਹੈ। ਇਸਦੀ ਪਹਿਲੀ ਤੁੜਾਈ 63 ਦਿਨਾਂ ਬਾਅਦ ਹੁੰਦੀ ਹੈ। ਔਸਤ ਫਲ ਦਾ ਭਾਰ 860 ਗ੍ਰਾਮ ਹੈ। ਇਹ ਮੁਰਝਾਉਣ ਅਤੇ ਜੜ੍ਹਾਂ ਦੀਆਂ ਗੰਢਾਂ ਦੇ ਨੀਮਾਟੋਡਾਂ ਪ੍ਰਤੀ ਸਹਿਣਸ਼ੀਲ ਹੈ। ਝਾੜ 87.5 ਕੁਇੰਟਲ ਪ੍ਰਤੀ ਏਕੜ ਹੈ।
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ