ਖੇਡਾਂ

ਪੀ.ਏ.ਯੂ. ਡਾਇਮੰਡ ਜੁਬਲੀ ਹਾਕੀ ਟੂਰਨਾਮੈਂਟ ਅੱਜ ਤੋਂ ਸ਼ੁਰੂ : ਡਾ. ਹਾਂਸ

Published

on

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਡਾਇਮੰਡ ਜੁਬਲੀ ਵਰ੍ਹੇ ਨੂੰ ਸਮਰਪਿਤ ‘ਪੀ.ਏ.ਯੂ. ਡਾਇਮੰਡ ਜੁਬਲੀ ਹਾਕੀ ਟੂਰਨਾਮੈਂਟ’ ਨੂੰ ਅੱਜ 18-20 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ| ਇਹ ਟੂਰਨਾਮੈਂਟ ਪੀ.ਏ.ਯੂ. ਸਪੋਰਟਸ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤਾ ਜਾਵੇਗਾ| ਐਸੋਸੀਏਸ਼ਨ ਪ੍ਰਧਾਨ ਡਾ. ਵਿਸ਼ਵਜੀਤ ਸਿੰਘ ਹਾਂਸ ਨੇ ਦੱਸਿਆ ਕਿ ਇਸ ਟੂਰਨਾਮੈਂਟ ਜੇਤੂ ਟੀਮ ਨੂੰ ‘ਸ. ਅਰਜਨ ਸਿੰਘ ਭੁੱਲਰ ਕੱਪ’ ਦਿੱਤਾ ਜਾਵੇਗਾ ਅਤੇ ਉਸ ਦੇ ਨਾਲ 25000 ਦੀ ਰਾਸ਼ੀ ਭੇਂਟ ਕੀਤੀ ਜਾਵੇਗੀ |

ਇਸ ਤੋਂ ਇਲਾਵਾ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ 15000 ਅਤੇ 10000 ਦੀ ਰਾਸ਼ੀ ਤੋਂ ਇਲਾਵਾ ਮੈਡਲਾਂ ਨਾਲ ਸਨਾਮਨਿਤ ਕੀਤਾ ਜਾਵੇਗਾ| ਇਹ ਕੱਪ ਯੂਨੀਵਰਸਿਟੀ ਦੇ ਸਾਬਕਾ ਕੋਚ ਸ. ਹਰਿੰਦਰ ਸਿੰਘ ਭੁੱਲਰ ਦੇ ਪਿਤਾ ਦੀ ਯਾਦ ਵਿਚ ਭੇਂਟ ਕੀਤਾ ਜਾਵੇਗਾ| ਅਜੈਪਾਲ ਸਿੰਘ ਪੁੰਨੀਆ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

ਯੂਨੀਵਰਸਿਟੀ ਦੇ ਮੌਜੂਦਾ ਹਾਕੀ ਕੋਚ ਸ. ਗੁਰਤੇਗ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਵਿਚ ਪੰਜਾਬ ਸੂਬੇ ਦੀਆਂ 8 ਨਾਮੀ ਅਕੈਡਮੀਆਂ ਭਾਗ ਲੈ ਰਹੀਆਂ ਹਨ| ਉਹਨਾਂ ਦੱਸਿਆ ਕਿ ਫਾਈਨਲ ਮੈਚ ਦੇ ਵਿਚ ਸਾਬਕਾ ਓਲੰਪੀਅਨ ਅਤੇ ਅਰਜਨ ਐਵਾਰਡੀ ਸ. ਸੁਰਿੰਦਰ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਜਦਕਿ ਡਾ. ਗੋਸਲ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ|

Facebook Comments

Trending

Copyright © 2020 Ludhiana Live Media - All Rights Reserved.