ਪੰਜਾਬੀ
ਪੀ.ਏ.ਯੂ. ਨੇ ਮਨਾਇਆ ਮਹਿਲਾ ਕਿਸਾਨ ਦਿਵਸ
Published
3 years agoon

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਪਿੰਡ ਜੰਡਿਆਲੀ, ਜ਼ਿਲਾ ਲੁਧਿਆਣਾ ਵਿੱਚ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ। ਇਸ ਮੌਕੇ ਕਿਸਾਨ ਬੀਬੀਆਂ ਨੂੰ ਦਵਾਈਆਂ ਦੇ ਪੌਦੇ ਵੀ ਵੰਡੇ ਗਏ। ਹਰਬਲ ਗਾਰਡਨ ਦੇ ਵਿਕਾਸ ਲਈ ਪਿੰਡ ਦੇ ਕੇਂਦਰ ਵਿੱਚ ਪੌਦੇ ਲਗਾਏ ਗਏ। ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹਰਬਲ ਗਾਰਡਨ ਵੀ ਵਿਕਸਤ ਕੀਤਾ ਗਿਆ।ਵਿਗਿਆਨੀ ਡਾ. ਰੀਤੂ ਮਿੱਤਲ ਗੁਪਤਾ ਨੇ ਪਿੰਡ ਵਾਸੀਆਂ ਨੂੰ ਇਹਨਾਂ ਪੌਦਿਆਂ ਦੀ ਮਹੱਤਤਾ ਅਤੇ ਵੱਖ-ਵੱਖ ਉਦੇਸਾਂ ਲਈ ਵਰਤੋਂ ਬਾਰੇ ਜਾਣਕਾਰੀ ਦਿੱਤੀ।
ਉਹਨਾਂ ਨੇ ਪਰਿਵਾਰਾਂ ਲਈ ਥੋੜੀ ਜਿਹੀ ਜਮੀਨ ’ਤੇ ਸਬਜੀਆਂ ਅਤੇ ਫਲਾਂ ਦੀ ਕਾਸਤ ਕਰਨ ਦਾ ਤਰੀਕਾ ਵੀ ਸਾਂਝਾ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਫਲਦਾਰ ਬੂਟੇ, ਔਸਧੀ ਪੌਦਿਆਂ ਅਤੇ ਮੌਸਮੀ ਸਬਜੀਆਂ ਲਗਾ ਕੇ ਆਪਣਾ ਪੋਸਣ ਬਗੀਚਾ ਵਿਕਸਤ ਕਰਨ ਦੇ ਸਿਹਤ ਲਾਭਾਂ ਬਾਰੇ ਦੱਸਿਆ। ਅੰਤ ਵਿੱਚ ਡਾ. ਅੰਜਲੀ ਨੇਗੀ ਨੇ ਕਿਸਾਨ ਔਰਤਾਂ ਨੂੰ ਪੋਸਣ ਸੰਬੰਧੀ ਬਗੀਚੀ ਅਪਣਾਉਣ ਅਤੇ ਖੇਤੀਬਾੜੀ ਸੰਬੰਧੀ ਕਿਸੇ ਵੀ ਮਾਰਗਦਰਸਨ ਲਈ ਪੀ.ਏ.ਯੂ. ਦੇ ਵਿਗਿਆਨੀਆਂ ਦੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ