ਲੁਧਿਆਣਾ : ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਵਿੱਚ ਪੀ.ਐੱਚ.ਡੀ ਦੀ ਖੋਜਾਰਥੀ ਕੁਮਾਰੀ ਮਨਜਿੰਦਰ ਕੌਰ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਇੰਸਪਾਇਰਡ ਖੋਜ ਫੈਲੋਸ਼ਿਪ ਹਾਸਿਲ ਹੋਈ ਹੈ | ਕੁਮਾਰੀ ਮਨਜਿੰਦਰ ਕੌਰ ਭਾਰਤ ਵਿਚਲੇ ਜੰਗਲੀ ਸੂਰਾਂ ਦੇ ਪ੍ਰਜਨਨ ਅਤੇ ਉਹਨਾਂ ਦੇ ਵਿਹਾਰ ਸੰਬੰਧੀ ਖੋਜ ਕਰੇਗੀ ਇੰਸਪਾਇਰ ਫੈਲੋਸ਼ਿਪ ਕਿਸੇ ਖਾਸ ਵਿਸ਼ੇ ਵਿੱਚ ਸਿਖਰਲੇ ਸਥਾਯੂ ਤੇ ਰਹਿ ਕਿ ਕਰਨ ਵਾਲੇ ਵਿਦਿਆਰਥੀ ਨੂੰ ਦਿੱਤੀ ਜਾਂਦੀ ਹੈ |
ਇਸ ਫੈਲੋਸ਼ਿਪ ਵਿੱਚ 31,000 ਰੁਪਏ ਦਾ ਮਾਸਿਕ ਵਜ਼ੀਫਾ ਅਤੇ 4,000 ਰੁਪਏ ਰਿਹਾਇਸ਼ ਲਈ ਮਿਲਣ ਦੇ ਨਾਲ-ਨਾਲ ਸਲਾਨਾ 20,000 ਰੁਪਏ ਦੀ ਰਾਸ਼ੀ ਫੁਟਕਲ ਖਰਚਿਆਂ ਲਈ ਦਿੱਤੀ ਜਾਂਦੀ ਹੈ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਡਾ ਪਰਦੀਪ ਕੁਮਾਰ ਛੁਨੇਜਾ, ਡੀਨ ਡਾ. ਸ਼ੰਮੀ ਕਪੂਰ ਅਤੇ ਡਾ. ਨੀਨਾ ਸਿੰਗਲਾ ਨੇ ਕੁਮਾਰੀ ਮਨਜਿੰਦਰ ਕੌਰ ਅਤੇ ਉਸਦੇ ਨਿਗਰਾਨ ਡਾ. ਨਿਸ਼ਾ ਵਸ਼ਿਸ਼ਟ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|