ਲੁਧਿਆਣਾ : ਪੀ.ਏ.ਯੂ. ਨੇ ਆਲੂਆਂ ਦੀਆਂ ਸੁਧਰੀਆਂ ਕਿਸਮਾਂ ਦਾ ਬੀਜ ਕਿਸਾਨਾਂ ਲਈ ਉਪਲੱਬਧ ਕਰਾ ਦਿੱਤਾ ਹੈ | ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਆਲੂਆਂ ਦੀਆਂ ਕਿਸਮਾਂ ਕੁਫਰੀ ਜਯੋਤੀ ਦਾ ਫਾਊਂਡੇਸ਼ਨ ਸਟੇਜ-99 ਅਤੇ ਕੁਫਰੀ ਜਯੋਤੀ, ਕੁਫਰੀ ਪੁਖਰਾਜ ਅਤੇ ਕੁਫਰੀ ਸੰਧੂਰੀ ਦਾ ਪ੍ਰਮਾਣਿਕ ਬੀਜ ਪੀ.ਏ.ਯੂ. ਦੇ ਲਾਢੋਵਾਲ ਫਾਰਮ ਤੇ ਮੌਜੂਦ ਹੈ |

ਉਹਨਾਂ ਕਿਹਾ ਕਿ ਇਹਨਾਂ ਕਿਸਮਾਂ ਦੇ ਬੀਜ ਦੇ ਚਾਹਵਾਨ ਕਿਸਾਨ ਅਗੇਤੀ ਬੁਕਿੰਗ ਕਰਾਉਣ ਲਈ ਸਹਿਯੋਗੀ ਨਿਰਦੇਸ਼ਕ (ਬੀਜ) ਦਫਤਰ ਨਾਲ ਸੰਪਰਕ ਕਰ ਸਕਦੇ ਹਨ | ਇਸ ਸੰਬੰਧੀ ਹੋਰ ਜਾਣਕਾਰੀ ਲਈ ਫੋਨ ਨੰਬਰ 0161-2400898, 98772-96788, 94649-92257 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਈਮੇਲ
directorseeds0pau.edu ਰਾਹੀਂ ਜਾਣਕਾਰੀ ਲਈ ਜਾ ਸਕਦੀ ਹੈ |