Connect with us

ਪੰਜਾਬ ਨਿਊਜ਼

ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਅਤੇ ਹੋਰ ਅੰਡਰ ਗਰੈਜੂਏਟ ਕੋਰਸਾਂ ਲਈ ਦਾਖਲਾ ਹੋਇਆ ਸ਼ੁਰੂ 

Published

on

PAU Admissions for agricultural engineering and other undergraduate courses have started

ਲੁਧਿਆਣਾ : ਪੀ.ਏ.ਯੂ. ਦੇ ਬੀ.ਟੈਕ ਖੇਤੀ ਇੰਜੀਨੀਅਰਿੰਗ ਅਤੇ ਹੋਰ ਅੰਡਰ ਗਰੈਜੂਏਟ ਕੋਰਸਾਂ ਲਈ ਦਾਖਲਾ ਸ਼ੁਰੂ ਹੈ। ਇਹਨਾਂ ਕੋਰਸਾਂ ਲਈ ਲਿਖਤੀ ਪ੍ਰਵੇਸ਼ ਪ੍ਰੀਖਿਆ ਪੀ.ਏ.ਯੂ.-ਸੀ.ਏ.ਟੀ ਲਈ ਅਰਜ਼ੀਆਂ ਬਿਨਾ ਕਿਸੁ ਲੇਟ ਫੀਸ ਤੋਂ 30 ਜੂਨ 2023 ਤੱਕ ਭੇਜੀਆਂ ਜਾ ਸਕਦੀਆਂ ਹਨ। 03 ਜੁਲਾਈ 2023 ਤੱਕ ਅਰਜ਼ੀਆਂ ਨਿਰਧਾਰਿਤ ਲੇਟ ਫੀਸ ਨਾਲ ਤੱਕ ਜਮਾਂ ਕਰਵਾਈਆਂ ਜਾ ਸਕਦੀਆਂ ਹਨ।

ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਹਰਮਿੰਦਰ ਸਿੰਘ ਸਿੱਧੂ ਨੇ ਇਸ ਬਾਰੇ ਹੋਰ  ਦੱਸਆਿ ਕਿ ਅੰਡਰ ਗਰੈਜੂਏਟ ਕੋਰਸਾਂ ਦੇ ਦਾਖਲੇ ਲਈ ਪੀ.ਏ.ਯੂ.-ਸੀ.ਏ.ਟੀ. ਦੀ ਲਿਖਤੀ ਪ੍ਰੀਖਿਆ 23 ਜੁਲਾਈ 2023 ਨੂੰ ਹੋਵੇਗੀ। ਪੀ.ਏ.ਯੂ. ਦੇ ਰਜਸਿਟਰਾਰ ਡਾ. ਮਾਨਵ ਇੰਦਰਾ ਸਿੰਘ ਗਿੱਲ ਅਨੁਸਾਰ ਜਿਆਦਾ ਜਾਣਕਾਰੀ ਲਈ ਪ੍ਰੀਖਿਆਰਥੀ ਯੁਨੀਵਰਸਿਟੀ ਦੀ ਵੈਬਸਾਈਟ ਦੇਖ ਸਕਦੇ ਹਨ।

Facebook Comments

Trending