ਖੇਤੀਬਾੜੀ

ਪੀ.ਏ.ਯੂ. ਵਿੱਚ ਤੁਪਕਾ ਸਿੰਚਾਈ ਅਤੇ ਪੌਲੀ ਹਾਊਸਾਂ ਦੀ ਵਰਤੋਂ ਬਾਰੇ ਹੋਇਆ ਸਿਖਲਾਈ ਕੋਰਸ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਖੇਤੀ ਪਸਾਰ ਮਾਹਿਰਾਂ ਲਈ “ਤੁਪਕਾ, ਸਪਿ੍ਰੰਕਲਰ ਸਿੰਚਾਈ ਅਤੇ ਪੌਲੀ ਹਾਊਸ ਦੀ ਵਰਤੋਂ” ਵਿਸ਼ੇ ‘ਤੇ ਦੋ-ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਭੂਮੀ ਸੰਭਾਲ, ਬਾਗਬਾਨੀ ਅਤੇ ਖੇਤੀਬਾੜੀ, ਅਧਿਕਾਰੀ; ਪੀਏਯੂ ਅਤੇ ਇਸ ਦੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਦੇ ਕੁੱਲ 20 ਵਿਗਿਆਨੀਆਂ ਨੇ ਭਾਗ ਲਿਆ।

ਡਾ. ਕੁਲਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਮੰਡੀਆਂ ਦੇ ਵਿਸ਼ਵੀਕਰਨ, ਸੁੰਗੜਦੀ ਜ਼ਮੀਨ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੁਰੱਖਿਅਤ ਖੇਤੀ ਸਭ ਤੋਂ ਮਹੱਤਵਪੂਰਨ ਤਕਨੀਕ ਵਜੋਂ ਉਭਰੀ ਹੈ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਪੌਲੀ ਹਾਊਸ ਦੀ ਖੇਤੀ ਔਫ-ਸੀਜ਼ਨ ਸਬਜ਼ੀਆਂ ਦੀ ਫਸਲ ਪੈਦਾ ਕਰਨ ਲਈ ਸਹਾਇਕ ਹੁੰਦੀ ਹੈ।

ਡਾ. ਕਿਰਨ ਗਰੋਵਰ, ਪਿ੍ਰੰਸੀਪਲ ਐਕਸਟੈਂਸ਼ਨ ਸਾਇੰਟਿਸਟ (ਫੂਡ ਐਂਡ ਨਿਊਟ੍ਰੀਸਨ) ਅਤੇ ਡਾ: ਕੁਲਵੀਰ ਕੌਰ, ਅਸਿਸਟੈਂਟ ਪ੍ਰੋਫੈਸਰ ਕੋਰਸ ਨੇ ਦੱਸਿਆ ਕਿ ਵੱਧਦੀ ਮੰਗ ਨੂੰ ਪੂਰਾ ਕਰਨ ਅਤੇ ਯਕੀਨੀ ਬਣਾਉਣ ਲਈ ਸੁਰੱਖਿਅਤ ਅਤੇ ਪੌਸਟਿਕ ਭੋਜਨ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਅਤੇ ਪੌਲੀ ਹਾਊਸ ਵਿਧੀਆਂ ਦੀ ਵਰਤੋਂ ਤੇ ਜ਼ੋਰ ਦਿੱਤਾ ।

ਡਾ. ਰਾਕੇਸ਼ ਸ਼ਾਰਦਾ, ਪਿ੍ਰੰਸੀਪਲ ਐਕਸਟੈਂਸ਼ਨ ਸਾਇੰਟਿਸਟ (ਮਿੱਟੀ ਅਤੇ ਪਾਣੀ ਇੰਜੀਨੀਅਰਿੰਗ) ਅਤੇ ਤਕਨੀਕੀ ਕੋਆਰਡੀਨੇਟਰ ਨੇ ਸੋਲਰ ਫੋਟੋ ਵੋਲੇਟਿੲਕ ’ਤੇ ਜੋਰ ਦਿੱਤਾ। ਡਾ: ਮੁਕੇਸ ਸਿਆਗ ਨੇ ਤੁਪਕਾ ਸਿੰਚਾਈ ਦੇ ਵੱਖ-ਵੱਖ ਤਰੀਕਿਆਂ ਬਾਰੇ ਚਰਚਾ ਕੀਤੀ, ਡਾ. ਸੰਜੇ ਤੁਕਾਰਾਮ ਸਤਪੁਤੇ ਅਤੇ ਡਾ. ਸੁਧੀਰ ਥੰਮਣ, ਵਿਗਿਆਨੀ ਨੇ ਪਾਣੀ ਦੀ ਵਰਤੋਂ ਵਿੱਚ ਸੁਧਾਰ ਕਰਨ ਦੇ ਤਰੀਕਿਆਂ ਦੇ ਨਾਲ-ਨਾਲ ਇੱਕ ਤਕਨਾਲੋਜੀ ਦੇ ਤੌਰ ’ਤੇ ਸਪਿ੍ਰੰਕਲਰ ਸਿੰਚਾਈ ਦੀ ਵਰਤੋਂ ਬਾਰੇ ਦੱਸਿਆ।

ਮਿੱਟੀ ਅਤੇ ਜਲ ਇੰਜੀਨੀਅਰਿੰਗ ਦੇ ਮਾਹਿਰ ਡਾ: ਨੀਲੇਸ਼ ਬਿਵਾਲਕਰ ਅਤੇ ਤਕਨੀਕੀ ਕੋਆਰਡੀਨੇਟਰ ਨੇ ਜਲਵਾਯੂ ਪਰਿਵਰਤਨ ਦੇ ਮੱਦੇਨਜ਼ਰ ਪਾਣੀ ਦੀ ਸਹੀ ਵਰਤੋਂ ਲਈ ਤੁਪਕਾ ਸਿੰਚਾਈ ਦੀ ਵਰਤੋਂ ਅਤੇ ਫਸਲਾਂ ਦੇ ਪਾਣੀ ਦੀ ਲੋੜ ਬਾਰੇ ਗੱਲ ਕੀਤੀ। ਉਨਾਂ ਨੇ ਖੇਤ ਦੀਆਂ ਸਥਿਤੀਆਂ ਵਿੱਚ ਸਿੰਚਾਈ ਦੇ ਪਾਣੀ ਦੀ ਸਮਾਂ-ਸਾਰਣੀ ਦੇ ਵੱਖ-ਵੱਖ ਤਰੀਕਿਆਂ ਬਾਰੇ ਚਰਚਾ ਕੀਤੀ। ਡਾ. ਗੁਰਬੀਰ ਕੌਰ ਨੇ ਸੁਰੱਖਿਅਤ ਖੇਤੀ ਲਈ ਮਾਈਕਰੋ ਸਿੰਚਾਈ ਪ੍ਰਣਾਲੀਆਂ ਵਿੱਚ ਖਾਦ ਸਿੰਚਾਈ ਪ੍ਰਣਾਲੀ ਦੀ ਵਰਤੋਂ ਬਾਰੇ ਦੱਸਿਆ।

Facebook Comments

Trending

Copyright © 2020 Ludhiana Live Media - All Rights Reserved.