ਖੇਤੀਬਾੜੀ

ਪੀ.ਏ.ਯੂ. ਵਿੱਚ ਖੋਜ ਅਤੇ ਪਸਾਰ ਕਾਰਜਾਂ ਬਾਰੇ ਹੋਈ ਮਾਸਿਕ ਰਿਵਿਊ ਮੀਟਿੰਗ

Published

on

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਵਿੱਚ ਖੋਜ ਅਤੇ ਪਸਾਰ ਕਾਰਜਾਂ ਦੇ ਵਿਸ਼ਲੇਸ਼ਣ ਲਈ ਮਾਸਿਕ ਰਿਵਿਊ ਮੀਟਿੰਗ ਹੋਈ । ਇਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ । ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਆਪਣੀਆਂ ਖੋਜ ਗਤੀਵਿਧੀਆਂ ਨੂੰ ਕਿਸਾਨਾਂ ਦੀਆਂ ਰਾਵਾਂ ਅਤੇ ਲੋੜਾਂ ਅਨੁਸਾਰ ਵਿਉਂਤ ਰਹੀ ਹੈ । ਉਹਨਾਂ ਕਿਹਾ ਕਿ ਖੇਤੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੱਜ ਖੇਤੀ ਖੋਜ ਦੇ ਖੇਤਰ ਵਿੱਚ ਕਾਰਜ ਕਰ ਰਹੇ ਵਿਗਿਆਨੀਆਂ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ ਪਰ ਨਾਲ ਹੀ ਪਸਾਰ ਕਰਮੀਆਂ ਨੇ ਵੀ ਇਸਦਾ ਅਹਿਮ ਹਿੱਸਾ ਬਣਨਾ ਹੈ ।

ਉਹਨਾਂ ਕਿਹਾ ਕਿ ਕਿਸਾਨਾਂ ਅਤੇ ਯੂਨੀਵਰਸਿਟੀ ਵਿਚਕਾਰ ਸਾਂਝ ਦੀ ਲੜੀ ਪਸਾਰ ਵਿਗਿਆਨੀ ਹੀ ਹਨ । ਯੂਨੀਵਰਸਿਟੀ ਦੀਆਂ ਖੋਜਾਂ ਅਤੇ ਤਕਨਾਲੋਜੀਆਂ ਨੂੰ ਕਿਸਾਨਾਂ ਤੱਕ ਲਿਜਾਣ ਅਤੇ ਖੇਤ ਵਿੱਚ ਉਹਨਾਂ ਦੇ ਸਿੱਟਿਆਂ ਤੋਂ ਜਾਣੂੰ ਕਰਵਾਉਣ ਲਈ ਪਸਾਰ ਮਾਹਿਰਾਂ ਦਾ ਯੋਗਦਾਨ ਬੜਾ ਮਹੱਤਵਪੂਰਨ ਹੈ । ਉਹਨਾਂ ਆਸ ਪ੍ਰਗਟਾਈ ਕਿ ਇਹ ਮਾਸਿਕ ਰਿਵਿਊ ਮੀਟਿੰਗ ਮੌਜੂਦਾ ਸਮੇਂ ਖੇਤੀ ਦੇ ਮਸਲਿਆਂ ਬਾਰੇ ਗੰਭੀਰ ਵਿਚਾਰ-ਚਰਚਾ ਕਰੇਗੀ ।

ਇਸ ਮੀਟਿੰਗ ਵਿੱਚ ਝੋਨੇ ਦੇ ਬੂਟਿਆਂ ਦੇ ਮਧਰੇ ਰਹਿਣ ਜਾਣ ਦੇ ਕਾਰਨਾਂ ਤੋਂ ਲੈ ਕੇ ਨਰਮੇ ਦੀ ਫ਼ਸਲ ਦੇ ਅਨੁਮਾਨਿਤ ਝਾੜ ਅਤੇ ਕੀੜਿਆਂ ਅਤੇ ਬਿਮਾਰੀਆਂ ਤੋਂ ਇਲਾਵਾ ਮੱਕੀ ਦੀ ਫ਼ਸਲ ਵਿੱਚ ਫਾਲ ਆਰਮੀਵਰਮ ਦੀ ਸਥਿਤੀ, ਬਾਸਮਤੀ ਅਤੇ ਝੋਨੇ ਵਿੱਚ ਕੀਟਨਾਸ਼ਕਾਂ ਦੀ ਢੁਕਵੀਂ ਵਰਤੋਂ, ਕਿ੍ਰਸ਼ੀ ਵਿਗਿਆਨ ਕੇਂਦਰਾਂ ਦੀ ਗਤੀਵਿਧੀਆਂ, ਹਾਲੀਆ ਬਾਰਸ਼ਾਂ ਕਾਰਨ ਹੋਏ ਨੁਕਸਾਨ ਆਦਿ ਬਾਰੇ ਵਿਚਾਰ-ਚਰਚਾ ਹੋਈ । ਮੀਟਿੰਗ ਵਿੱਚ ਪੀ.ਏ.ਯੂ. ਤੋਂ ਇਲਾਵਾ ਖੇਤਰੀ ਖੋਜ ਕੇਂਦਰਾਂ, ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਖੋਜ ਅਤੇ ਪਸਾਰ ਮਾਹਿਰ ਸ਼ਾਮਿਲ ਸਨ ।

Facebook Comments

Trending

Copyright © 2020 Ludhiana Live Media - All Rights Reserved.