Connect with us

ਦੁਰਘਟਨਾਵਾਂ

ਪਟਿਆਲਾ ‘ਚ ਖੇਤਾਂ ‘ਚ ਕੰਮ ਕਰਨ ਜਾਂਦੇ ਕਿਸਾਨ ‘ਤੇ ਡਿੱਗੀ ਅਸਮਾਨੀ ਬਿਜਲੀ, ਮੌਕੇ ‘ਤੇ ਤੋੜਿਆ ਦਮ

Published

on

Patiala, lightning struck a farmer going to work fields and died spot

ਮਿਲੀ ਜਾਣਕਾਰੀ ਅਨੁਸਾਰ ਪੰਜਾਬ ’ਚ ਮਾਨਸੂਨ ਆਉਣ ਕਾਰਨ ਆਸਮਾਨ ’ਚ ਸੰਘਣੇ ਬੱਦਲ ਛਾਏ ਹੋਏ ਹਨ। ਇਸੇ ਦੌਰਾਨ ਬਰਸਾਤਾਂ ’ਚ ਖ਼ਰਾਬ ਮੌਸਮ ਕਾਰਨ ਆਸਮਾਨੀ ਬਿਜਲੀ ਡਿੱਗਣ ਨਾਲ ਖੇਤ ’ਚ ਕੰਮ ਕਰਨ ਲਈ ਜਾ ਰਹੇ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਅਨੁਸਾਰ ਪਟਿਆਲਾ ਨੇੜਲੇ ਪਿੰਡ ਫਤਿਹਪੁਰ ਦਾ ਕਿਸਾਨ ਮੁਖਤਿਆਰ ਸਿੰਘ ਪੁੱਤਰ ਰਜਿੰਦਰ ਸਿੰਘ ਕੰਮ ਲਈ ਆਪਣੇ ਖੇਤਾਂ ’ਚ ਸਵੇਰੇ 10 ਵਜੇ ਜਾ ਰਿਹਾ ਸੀ।

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦੌਰਾਨ ਆਸਮਾਨ ’ਚ ਛਾਏ ਕਾਲੇ ਬੱਦਲਾਂ ਕਾਰਨ ਆਸਮਾਨੀ ਬਿਜਲੀ ਅਚਾਨਕ ਉਕਤ ਕਿਸਾਨ ’ਤੇ ਜਾ ਡਿੱਗੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

Facebook Comments

Trending