Connect with us

ਅਪਰਾਧ

ਪਟਿਆਲਾ ਸ਼ਹਿਰ ‘ਚ ਸਿਰਫਿਰਾ ਵਿਅਕਤੀ ਕੁਹਾੜੀ ਲੈਕੇ ਲੋਕਾਂ ਦੇ ਪਿਆ ਪਿੱਛੇ

Published

on

Patiala city only person carrying lying behind the people

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਟਿਆਲਾ ਦੇ ਅਰਬਨ ਅਸਟੇਟ ਇਲਾਕੇ ‘ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਕ ਸਿਰਫਿਰੇ ਵਿਅਕਤੀ ਨੇ ਕੁਹਾੜੀ ਨਾਲ 6 ਲੋਕਾਂ ‘ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਇੰਨਾ ਹੀ ਨਹੀਂ ਉਸ ਨੂੰ ਫੜਨ ਲਈ ਆਈ ਪੁਲਿਸ ਪਾਰਟੀ ‘ਤੇ ਵੀ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ। ਇਸ ਦੌਰਾਨ ਮਾਮਲਾ ਵਿਗੜਦਾ ਵੇਖ ਪੁਲਿਸ ਨੇ ਦੋਸ਼ੀ ਨੂੰ ਰੱਸੀਆਂ ਨਾਲ ਬੰਨ੍ਹ ਕੇ ਕਾਬੂ ਕਰ ਲਿਆ ਅਤੇ ਫਿਰ ਉਸਨੂੰ ਥਾਣੇ ਲੈ ਗਈ ਅਤੇ ਉਸਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਲਾਹੌਰੀ ਗੇਟ ਮੁਖੀ ਮਹਿਲ ਸਿੰਘ ਨੇ ਦੱਸਿਆ ਕਿ ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅਰਬਨ ਅਸਟੇਟ ਫੇਜ਼- 3 ਗੁਰੂ ਨਾਨਕ ਨਗਰ ਦੇ ਨੇੜੇ ਦੀ ਦੱਸੀ ਜਾ ਰਹੀ ਹੈ। ਓਥੇ ਆਟੋ ਚਾਲਕ ਸੁਖਵਿੰਦਰ ਸਿੰਘ ਦਾ ਆਟੋ ਪਾਰਕਿੰਗ ਨੂੰ ਲੈ ਕੇ ਇਲਾਕੇ ਦੇ ਲੋਕਾਂ ਨਾਲ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵਧ ਗਿਆ ਕਿ ਉਸਨੇ ਕੁਹਾੜਾ ਚੁੱਕ ਲਿਆ ਅਤੇ ਸਥਾਨਕ ਲੋਕਾਂ ‘ਤੇ ਹਮਲਾ ਕਰ ਦਿੱਤਾ।

ਉੱਥੇ ਹੀ ਇਸ ਮਗਰੋਂ ਉਹ ਪਟਿਆਲਾ-ਚੰਡੀਗੜ੍ਹ ਸੜਕ ‘ਤੇ ਪਹੁੰਚਿਆ ਅਤੇ ਉੱਥੋਂ ਲੰਘ ਰਹੇ ਲੋਕਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਵੀ ਤਰ੍ਹਾਂ ਪੁਲਿਸ ਦੇ ਹੱਥ ਨਹੀਂ ਆ ਰਿਹਾ ਸੀ। ਉਸਨੇ ਪੁਲਿਸ ਵਾਲਿਆਂ ‘ਤੇ ਕੁਹਾੜੀ ਨਾਲ ਹਮਲਾ ਵੀ ਕੀਤਾ। ਫਿਰ ਉਸ ਨੂੰ ਫੜਨ ਲਈ ਜਾਲ ਵਿਛਾਇਆ ਗਿਆ। ਇੱਕ ਆਦਮੀ ਨੇ ਉਸਨੂੰ ਗੱਲਾਂ ਕਰਨ ਵਿੱਚ ਲਾਇਆ ਅਤੇ ਪੁਲਿਸ ਵਾਲਿਆਂ ਨੇ ਉਸਨੂੰ ਪਿੱਛੇ ਤੋਂ ਫੜ ਲਿਆ ਅਤੇ ਰੱਸੀਆਂ ਨਾਲ ਬੰਨ੍ਹ ਦਿੱਤਾ। ਉਹ ਵਾਰ -ਵਾਰ ਕਹਿ ਰਿਹਾ ਸੀ ਕਿ ਉਹ ਸਾਰਿਆਂ ਨੂੰ ਮਾਰ ਦੇਵੇਗਾ।

 

 

Facebook Comments

Trending