ਲੁਧਿਆਣਾ : ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਖ਼ਿਲਾਫ਼ ਵੀ ਬਾਗੀ ਸੁਰਾਂ ਪਿਛਲੇ ਲੰਮੇ ਸਮੇਂ ਤੋਂ ਉੱਠ ਰਹੀਆਂ ਹਨ। ਪਾਰਟੀ ਵਰਕਰ ਬਲਵੀਰ ਸਿੰਘ ਬਾੜੇਵਾਲ ਜੋ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਹਨ, ਹਲਕੇ ਤੋਂ ਆਪਣੀ ਟਿਕਟ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ।
ਉਨ੍ਹਾਂ ਦੇ ਹੱਕ ‘ਚ 8 ਜਨਵਰੀ ਨੂੰ ਹਲਕੇ ਦੇ ਕਾਂਗਰਸੀ ਵਰਕਰਾਂ ਵਲੋਂ ਇਕ ਰੈਲੀ ਮੈਰਿਜ ਪੈਲੇਸ ਵੈਡਿੰਗ ਵਿੱਲਾ ਵਿਖੇ ਰੱਖੀ ਗਈ ਹੈ। ਬਲਵੀਰ ਸਿੰਘ ਬਾੜੇਵਾਲ ਨੇ ਦੱਸਿਆ ਕਿ ਰੈਲੀ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਹਨ। ਰੈਲੀ ‘ਚ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਰਕਰਾਂ ਨੂੰ ਸੰਬੋਧਨ ਕਰਨਗੇ।
ਇਸ ਮੌਕੇ ਇੰਦਰਜੀਤ ਗਿੱਲ ਪ੍ਰਧਾਨ ਹਲਕਾ ਗਿੱਲ, ਸਰਪੰਚ ਲੱਕੀ ਖਹਿਰਾ, ਸਰਪੰਚ ਹਰਜੀਤ ਚੀਮਾ, ਗੱਗੀ ਗਿੱਲ ਬਲਾਕ ਸੰਮਤੀ ਮੈਬਰ, ਸਰਪੰਚ ਰਣਜੀਤ ਸਿੰਘ, ਸਰਪੰਚ ਸਤਪਾਲ ਸਿੰਘ, ਸਰਪੰਚ ਮਲੂਕ ਸਿੰਘ, ਸਰਪੰਚ ਬਲਕਾਰ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ, ਹਰਦੇਵ ਸਿੰਘ ਲਾਦੀਆ, ਗੁਰਜੀਤ ਸਿੰਘ ਆੜਤੀਆ ਆਦਿ ਹਾਜ਼ਰ ਸਨ।