Connect with us

ਪੰਜਾਬ ਨਿਊਜ਼

ਸਾਂਸਦ ਰਾਘਵ ਚੱਢਾ ਪਰਨੀਤੀ ਚੋਪੜਾ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ

Published

on

Parliamentarian Raghav Chadha bowed to Parneeti Chopra in Sri Harmandir Sahib

ਲੁਧਿਆਣਾ : ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਉਨ੍ਹਾਂ ਦੀ ਮੰਗੇਤਰ ਪਰਨੀਤੀ ਚੋਪੜਾ ਅੰਮ੍ਰਿਤਸਰ ਪਹੁੰਚੇ। ਉਥੇ ਉੁਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਪਰਨੀਤੀ ਚੋਪੜਾ ਦੀ ਮੰਗਣੀ ਹੋਈ ਸੀ ਤੇ ਦੋਵੇਂ ਜਲਦ ਹੀ ਵਿਆਹ ਕਰਨ ਵਾਲੇ ਹਨ।

ਅਭਿਨੇਤਰੀ ਪਰਨੀਤੀ ਚੋਪੜਾ ਤੇ ਰਾਘਵ ਚੱਢਾ ਬੀਤੀ ਰਾਤ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਕੱਠੇ ਦੇਖੇ ਗਏ ਸੇ। ਪਰਨੀਤੀ ਨੇ ਬੇਂਜ ਰੰਗ ਦਾ ਕੁੜਤਾ ਪਾਇਆ ਹੋਇਆ ਸੀ ਜਦੋਂ ਕਿ ਰਾਘਵ ਨੇ ਨਹਿਰੂ ਕੋਟ ਨਾਲ ਕੁੜਤਾ ਪਜਾਮਾ ਪਾਇਆ ਹੋਇਆ ਸੀ। ਪਰਨੀਤੀ ਪਿਛਲੇ ਕਈ ਮਹੀਨਿਆਂ ਤੋਂ ਆਪ ਨੇਤਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿਚ ਹੈ।

Facebook Comments

Trending